ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ 17 ਅਕਤੂਬਰ ਨੂੰ ਪਿੰਡ ਪੋਨਾ ਵਿਖੇ ਹੋਵੇਗੀ
ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ 17 ਅਕਤੂਬਰ ਨੂੰ ਪਿੰਡ ਪੋਨਾ ਵਿਖੇ ਹੋਵੇਗੀ
ਪੰਜਾਬ ਦੇ ਪਿੰਡ ਪੋਨਾ ਵਿੱਚ ਅੱਜ ਰਾਜਵੀਰ ਜਵੰਦਾ ਦੇ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪਿੰਡ ਵਾਸੀਆਂ ਦੀ ਵੀ ਵੱਡੀ ਗਿਣਤੀ ਹਾਜ਼ਰ ਰਹੀ। ਪੰਜਾਬੀ ਗਾਇਕੀ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਜਿਵੇਂ ਕਿ ਕੰਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਫੁੱਲ ਅੱਜ ਹੀ ਪਰਿਵਾਰ ਵੱਲੋਂ ਕੀਰਤਪੁਰ ਸਾਹਿਬ ਲਿਜਾਏ ਜਾਣਗੇ। ਜਵੰਦਾ ਦੀ ਅੰਤਿਮ ਅਰਦਾਸ ਦਾ ਭੋਗ 17 ਅਕਤੂਬਰ, ਸ਼ੁੱਕਰਵਾਰ ਨੂੰ ਪਿੰਡ ਪੋਨਾ ਵਿੱਚ ਪਾਇਆ ਜਾਵੇਗਾ।