ਜ਼ਹਿਰੀਲਾ ਕਫ ਸਿਰਪ ਬਣਾਉਣ ਵਾਲੀ ਕੰਪਨੀ ਦਾ ਡਾਇਰੇਕਟਰ ਗ੍ਰਿਫ਼ਤਾਰ
ਜ਼ਹਿਰੀਲਾ ਕਫ ਸਿਰਪ ਬਣਾਉਣ ਵਾਲੀ ਕੰਪਨੀ ਦਾ ਡਾਇਰੇਕਟਰ ਗ੍ਰਿਫ਼ਤਾਰ
ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਦਰਜਨਾਂ ਬੱਚਿਆਂ ਦੀ ਮੌਤ ਨਾਲ ਜੁੜੀ ਮਿਲਾਵਟੀ ਕੋਲਡਰਿਫ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਦੇ ਮਾਲਕ ਰੰਗਨਾਥਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕੰਪਨੀ ਦਾ ਨਾਮ ਸ਼੍ਰੀਸਨ ਫਾਰਮਾ ਹੈ। ਪੁਲਿਸ ਦੇ ਅਨੁਸਾਰ ਫਾਰਮਾ ਕੰਪਨੀ ਦੇ ਮਾਲਕ ਨੂੰ ਕੱਲ੍ਹ ਰਾਤ ਚੇਨਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਲਿਜਾਇਆ ਜਾਵੇਗਾ ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਇਸ ਦਵਾਈ ਕਾਰਨ ਕੁਝ ਮੌਤਾਂ ਹੋਈਆਂ ਹਨ। ਕੋਲਡਰਿਫ ਦਵਾਈ ਪੀਣ ਤੋਂ ਬਾਅਦ ਬੱਚਿਆਂ ਨੂੰ ਕਿਡਨੀ 'ਚ ਇੰਨਫੈਕਸ਼ਨ ਹੋ ਗਈ। ਕੋਲਡਰਿਫ ਬਾਰੇ ਕਿਹਾ ਜਾਂਦਾ ਹੈ ਕਿ ਇਹ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਦੇ ਲੱਛਣਾਂ, ਜਿਵੇਂ ਕਿ ਵਗਦਾ ਨੱਕ, ਛਿੱਕ, ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚੋਂ ਪਾਣੀ ਆਉਣ ਦੇ ਇਲਾਜ ਲਈ ਦਿਤੀ ਜਾਣ ਵਾਲੀ ਦਵਾਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਤਾਮਿਲਨਾਡੂ ਦੇ ਅਧਿਕਾਰੀਆਂ ਨੇ ਦਵਾਈ ਦੇ ਨਮੂਨਿਆਂ ਵਿੱਚ ਡਾਈਥਾਈਲੀਨ ਗਲਾਈਕੋਲ, ਇੱਕ ਜ਼ਹਿਰੀਲਾ ਅਤੇ ਨੁਕਸਾਨਦੇਹ ਪਦਾਰਥ ਲੱਭਣ ਤੋਂ ਬਾਅਦ ਦਵਾਈ ਨੂੰ ਮਿਲਾਵਟੀ ਘੋਸ਼ਿਤ ਕਰ ਦਿੱਤਾ ਸੀ।