ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ 'ਤੇ ਭਗਵੰਤ ਮਾਨ ਸਮੇਤ ਪਹੁੰਚੀਆਂ ਕਈ ਵੱਡੀਆਂ ਸ਼ਖਸ਼ੀਅਤਾਂ
ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ 'ਤੇ ਭਗਵੰਤ ਮਾਨ ਸਮੇਤ ਪਹੁੰਚੀਆਂ ਕਈ ਵੱਡੀਆਂ ਸ਼ਖਸ਼ੀਅਤਾਂ
ਲੁਧਿਆਣਾ/ਪੋਨਾ, 9 ਅਕਤੂਬਰ, 2025: ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਦਾ ਅੱਜ ਆਪਣੇ ਜੱਦੀ ਪਿੰਡ ਪੋਨਾ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਚੱਲ ਰਹੀ ਹੈ, ਜਿੱਥੇ ਮਾਹੌਲ ਬੇਹੱਦ ਗਮੀਨ ਹੈ। ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ। ਇਸ ਤੋਂ ਇਲਾਵਾ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਜਸਵੀਰ ਜੱਸੀ, ਹਰਭਜਨ ਮਾਨ, ਰੇਸ਼ਮ ਅਨਮੋਲ, ਕਰਮਜੀਤ ਅਨਮੋਲ ਅਤੇ ਹੋਰ ਕਈ ਸ਼ਖਸ਼ੀਅਤਾਂ ਪਹੁੰਚ ਗਈਆਂ ਹਨ।