ਕੇਂਦਰੀ ਰਾਜ ਮੰਤਰੀ ਸੰਜੇ ਸੇਠ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਕੇਂਦਰੀ ਰਾਜ ਮੰਤਰੀ ਸੰਜੇ ਸੇਠ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 

ਅੱਜ ਸਵੇਰੇ ਕੇਂਦਰੀ ਰਾਜ ਮੰਤਰੀ ਸੰਜੇ ਸੇਠ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਵਿਖੇ ਮੱਥਾ ਟੇਕ ਕੇ ਉਨ੍ਹਾਂ ਪੰਜਾਬ ਅਤੇ ਦੇਸ਼ ਦੀ ਭਲਾਈ ਲਈ ਅਰਦਾਸ ਕੀਤੀ। ਮੰਤਰੀ ਜੀ ਨੇ ਕਿਹਾ ਕਿ ਗੁਰੂ ਘਰ ਤੋਂ ਸ਼ਕਤੀ ਮਿਲਦੀ ਹੈ ਅਤੇ ਹਰ ਵਾਰੀ ਇੱਥੇ ਆਉਣ ਨਾਲ ਇੱਕ ਨਵੀਂ ਉਰਜਾ ਪ੍ਰਾਪਤ ਹੁੰਦੀ ਹੈ।ਉਨ੍ਹਾਂ ਨੇ ਦੱਸਿਆ ਕਿ ਗੁਰੂ ਦੇ ਦਰਸ਼ਨ ਕਰਕੇ ਹੁਣ ਉਹ ਫਿਰੋਜ਼ਪੁਰ ਜਾ ਰਹੇ ਹਨ, ਜਿਥੇ ਉਹ ਵੱਖ-ਵੱਖ ਸਰਕਾਰੀ ਯੋਜਨਾਵਾਂ ਦੀ ਮੌਕੇ 'ਤੇ ਜਾਂਚ ਕਰਨਗੇ ਅਤੇ ਲੋਕਾਂ ਨਾਲ ਰੁਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਹਰਿਆਲੀ ਅਤੇ ਖੁਸ਼ਹਾਲੀ ਨੂੰ ਲੈ ਕੇ ਬਹੁਤ ਗੰਭੀਰ ਹੈ।"ਪੰਜਾਬ ਦੇ ਕਿਸਾਨ, ਨੌਜਵਾਨ, ਉੱਦਮੀ ਅਤੇ ਘਰੇਲੂ ਮਹਿਲਾਵਾਂ ਲਈ ਕੇਂਦਰ ਸਰਕਾਰ ਨੇ ਕਈ ਅਹੰਕਾਰਪੂਰਨ ਯੋਜਨਾਵਾਂ ਲਾਗੂ ਕੀਤੀਆਂ ਹਨ। । ਪੰਜਾਬ ਦੀ ਜਨਤਾ ਲਈ ਕੇਂਦਰ ਸਰਕਾਰ ਹਰ ਪਲ ਖੜੀ ਹੈ ਅਤੇ ਅਸੀਂ ਹਰ ਸੰਕਟ, ਚੁਣੌਤੀ ਜਾਂ ਜ਼ਰੂਰਤ 'ਤੇ ਪੰਜਾਬ ਦੇ ਨਾਲ ਹਾਂ। ਉਨ੍ਹਾਂ ਨੇ ਆਖ਼ਿਰ 'ਚ ਕਿਹਾ ਕਿ ਚਲੋ, ਪਹਿਲਾਂ ਗੁਰੂ ਦੇ ਦਰਸ਼ਨ ਕਰ ਲਏ, ਹੁਣ ਫਿਰੋਜ਼ਪੁਰ ਚੱਲਦੇ ਹਾਂ ਜਿੱਥੇ ਮੌਕੇ 'ਤੇ ਦੇਖਾਂਗੇ ਕਿ ਲੋਕਾਂ ਤੱਕ ਸਰਕਾਰ ਦੀਆਂ ਸੇਵਾਵਾਂ ਕਿੰਨੀ ਪ੍ਰਭਾਵੀ ਢੰਗ ਨਾਲ ਪਹੁੰਚ ਰਹੀਆਂ ਹਨ।

Ads

4
4

Share this post