ਅੱਜ ਕੁਰੂਕਸ਼ੇਤਰ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਅੱਜ ਕੁਰੂਕਸ਼ੇਤਰ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਕੁਰੂਕਸ਼ੇਤਰ ਦੇ ਪਵਿੱਤਰ ਸਥਾਨ ਤੋਂ 825 ਕਰੋੜ ਰੁਪਏ ਦੇ 19 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ 262 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੰਜ ਨਰਸਿੰਗ ਕਾਲਜਾਂ ਦਾ ਉਦਘਾਟਨ, ਪੁਲੀਸ ਲਾਈਨ ਜੀਂਦ ਵਿੱਚ 84 ਰਿਹਾਇਸ਼ਾਂ, ਨਾਰਨੌਲ ਵਿੱਚ ਪੀ.ਡਬਲਿਊ.ਡੀ. ਰੈਸਟ ਹਾਊਸ ਅਤੇ ਬਲਾਕ ਦਾ ਉਦਘਾਟਨ ਅਤੇ 562 ਕਰੋੜ 49 ਲੱਖ ਰੁਪਏ ਦੇ 11 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਕੀਤੇ ਜਾ ਰਹੇ ਹਨ। ਸੂਬੇ ਵਿੱਚ ਵਿਕਾਸ ਦੀ ਇਸ ਗਤੀ ਨੂੰ ਹੋਰ ਤੇਜ਼ ਕਰਨ ਲਈ 19 ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਸਮਾਗਮ ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਵਿੱਚ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਾਜੈਕਟ ਸ਼ਾਮਲ ਹਨ। ਕੁਰੂਕਸ਼ੇਤਰ ਦੇ ਖੇੜੀ ਰਾਮਨਗਰ ਪਿੰਡ ਵਿੱਚ 44.40 ਕਰੋੜ, ਕੈਥਲ ਦੇ ਢੇਰਦੂ ਪਿੰਡ ਵਿੱਚ 43.97 ਕਰੋੜ, ਪੰਚਕੂਲਾ ਦੇ ਖੇੜਾਵਾਲੀ ਪਿੰਡ ਵਿੱਚ 39.13 ਕਰੋੜ, ਫਰੀਦਾਬਾਦ ਦੇ ਦਿਆਲਪੁਰ ਪਿੰਡ ਵਿੱਚ 45 ਕਰੋੜ ਅਤੇ ਫਰੀਦਾਬਾਦ ਦੇ ਅਰੂਆ ਪਿੰਡ ਵਿੱਚ 47.44 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਰਸਿੰਗ ਕਾਲਜਾਂ ਦਾ ਉਦਘਾਟਨ ਕੀਤਾ ਜਾਵੇਗਾ।

Ads

4
4

Share this post