ਭਾਰਤ ਅਤੇ ਚੀਨ ਵਿਚਾਲੇ ਹਵਾਈ ਉਡਾਣਾਂ ਹੋਈਆਂ ਮੁੜ ਸ਼ੁਰੂ
ਭਾਰਤ ਅਤੇ ਚੀਨ ਵਿਚਾਲੇ ਹਵਾਈ ਉਡਾਣਾਂ ਹੋਈਆਂ ਮੁੜ ਸ਼ੁਰੂ
ਨਵੀਂ ਦਿੱਲੀ, 3 ਅਕਤੂਬਰ, 2025 : ਭਾਰਤ ਅਤੇ ਚੀਨ ਦੋਵੇਂ ਦੇਸ਼ ਪੰਜ ਸਾਲਾਂ ਬਾਅਦ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ 'ਤੇ ਸਹਿਮਤ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸਦਾ ਅਧਿਕਾਰਤ ਐਲਾਨ ਕੀਤਾ, ਜਿਸ ਤੋਂ ਤੁਰੰਤ ਬਾਅਦ ਏਅਰਲਾਈਨ ਕੰਪਨੀ ਇੰਡੀਗੋ ਨੇ 26 ਅਕਤੂਬਰ, 2025 ਤੋਂ ਚੀਨ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।ਇਹ ਫੈਸਲਾ ਦੋਵਾਂ ਦੇਸ਼ਾਂ ਵਿਚਾਲੇ ਮਹੀਨਿਆਂ ਤੱਕ ਚੱਲੀ ਤਕਨੀਕੀ ਪੱਧਰ ਦੀ ਗੱਲਬਾਤ ਤੋਂ ਬਾਅਦ ਆਇਆ ਹੈ। ਕੋਰੋਨਾ ਮਹਾਮਾਰੀ ਅਤੇ ਗਲਵਾਨ ਝੜਪ ਤੋਂ ਬਾਅਦ 2020 ਤੋਂ ਇਹ ਸੇਵਾ ਬੰਦ ਸੀ, ਜਿਸ ਨਾਲ ਯਾਤਰੀਆਂ ਨੂੰ ਤੀਜੇ ਦੇਸ਼ਾਂ ਦੇ ਰਸਤੇ ਮਹਿੰਗੀ ਅਤੇ ਲੰਬੀ ਯਾਤਰਾ ਕਰਨੀ ਪੈਂਦੀ ਸੀ।