ਮਹਿਲਾ ਵਿਸ਼ਵ ਕੱਪ 2025: 5 ਅਕਤੂਬਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਮਹਿਲਾ ਵਿਸ਼ਵ ਕੱਪ 2025: 5 ਅਕਤੂਬਰ ਨੂੰ ਭਾਰਤ-ਪਾਕਿਸਤਾਨ  ਵਿਚਾਲੇ ਹੋਵੇਗਾ ਮੁਕਾਬਲਾ

ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2025 ਦਾ ਆਗਾਜ਼ 30 ਸਤੰਬਰ ਨੂੰ ਹੋ ਚੁੱਕਾ ਹੈ, ਜਿਸ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ ਸ਼ਾਨਦਾਰ ਤਰੀਕੇ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਹੁਣ ਭਾਰਤੀ ਟੀਮ ਆਪਣੇ ਦੂਜੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮਹਾਮੁਕਾਬਲਾ 5 ਅਕਤੂਬਰ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ, ਜਿਸ ਦਾ ਕ੍ਰਿਕਟ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਮੈਚ ਦੀ ਉਡੀਕ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਹਾਲ ਹੀ ਵਿੱਚ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਾਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ ਸੀ, ਜਿੱਥੇ ਭਾਰਤੀ ਖਿਡਾਰੀਆਂ ਨੇ ਤਿੰਨੋਂ ਮੈਚ ਜਿੱਤਣ ਦੇ ਬਾਵਜੂਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ ਸਨ।

ਪਾਕਿਸਤਾਨ ਨੇ ਇਸ ਸਾਲ ਲਾਹੌਰ ਵਿੱਚ ਖੇਡੇ ਗਏ ਵਰਲਡ ਕੱਪ ਕੁਆਲੀਫਾਇਰ ਵਿੱਚ 100% ਜਿੱਤ ਦਰਜ ਕਰਕੇ ਇਸ ਅੱਠ-ਟੀਮ ਟੂਰਨਾਮੈਂਟ ਵਿੱਚ ਜਗ੍ਹਾ ਬਣਾਈ ਸੀ। ਪਾਕਿਸਤਾਨੀ ਟੀਮ ਦੇ ਸਾਰੇ ਗਰੁੱਪ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾਣੇ ਹਨ, ਅਤੇ ਜੇਕਰ ਟੀਮ ਸੈਮੀਫਾਈਨਲ (29 ਅਕਤੂਬਰ) ਅਤੇ ਫਾਈਨਲ (2 ਨਵੰਬਰ) ਤੱਕ ਪਹੁੰਚਦੀ ਹੈ ਤਾਂ ਉਹ ਵੀ ਇਸੇ ਮੈਦਾਨ 'ਤੇ ਹੋਣਗੇ।

Ads

4
4

Share this post