ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ- ਹਰਜੋਤ ਬੈਂਸ

ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ- ਹਰਜੋਤ ਬੈਂਸ

ਕੀਰਤਪੁਰ ਸਾਹਿਬ 18 ਸਤੰਬਰ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ  ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਵਿੱਚ ਬਰਸਾਤਾ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਜਾਦਾ ਹੈ, ਇਸ ਦਾ ਸਥਾਈ ਹੱਲ ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੀ ਹੋ ਸਕਦਾ ਹੈ, ਇਸ ਲਈ ਕੇਂਦਰ ਨੂੰ ਚੈਨੇਲਾਈਜ਼ ਦੀ ਪ੍ਰਕਿਰਿਆ ਸੁਰੂ ਕਰਨੀ ਚਾਹੀਦੀ ਹੈ। ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਹੋਈ ਭਾਰੀ ਵਰਖਾ ਕਾਰਨ ਸਰਸਾ ਨਦੀ ਅਤੇ ਖੱਡਾਂ ਵਿਚ ਵੱਧ ਮਾਤਰਾ ਵਿਚ ਪਾਣੀ ਆਉਣ ਕਾਰਨ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਅਤੇ ਖਰੋਟਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੋਏ ਨੁਕਸਾਨ ਦਾ ਜਾਂਇਜ਼ਾ ਲੈਣ ਪਹੁੰਚੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀ ਪਿਛਲੇ ਕਈ ਹਫਤਿਆਂ ਤੋਂ ਨੰਗਲ/ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ। 100 ਤੋ ਵੱਧ ਪਿੰਡਾਂ ਦਾ ਨੁਕਸਾਨ ਹੋਇਆ ਹੈ, ਲੋਕਾਂ ਦੇ ਘਰ, ਕਾਰੋਬਾਰ, ਪਸ਼ੂ ਧੰਨ ਅਤੇ ਫਰਨੀਚਰ ਤਬਾਹ ਹੋ ਗਏ ਹਨ, ਹੁਣ ਹੋਲੀ ਹੋਲੀ ਜਿੰਦਗੀ ਪਟੜੀ ਤੇ ਪਰਤ ਰਹੀ ਹੈ, ਪ੍ਰੰਤੂ ਕੁਦਰਤ ਹਾਲੇ ਵੀ ਸਾਡਾ ਇਮਤਿਹਾਨ ਲੈ ਰਹੀ ਹੈ। ਅੱਜ ਤੜਕੇ ਹੋਈ ਭਾਰੀ ਬਰਸਾਤ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾ ਦੀਆਂ ਫਸਲਾਂ ਅਤੇ ਜ਼ਮੀਨਾ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਵੀ ਸਪੈਸ਼ਲ ਗਿਰਦਾਵਰੀ ਲਈ ਕਹਿ ਦਿੱਤਾ ਹੈ ਜੋ ਜਲਦ ਹੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਲੋੜਵੰਦ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹਾਂ। ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੈ। 

   

Ads

4
4

Share this post