ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਅੱਜ ਹੜਤਾਲ 'ਤੇ

ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਅੱਜ ਹੜਤਾਲ 'ਤੇ

ਚੰਡੀਗੜ੍ਹ, 18 ਸਤੰਬਰ, 2025: ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਕੰਪਲੈਕਸ ਬੁੱਧਵਾਰ ਨੂੰ ਉਸ ਸਮੇਂ ਅਖਾੜੇ ਵਿੱਚ ਤਬਦੀਲ ਹੋ ਗਿਆ, ਜਦੋਂ ਵਕੀਲਾਂ ਦੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਮਾਰਕੁੱਟ ਹੋਈ । ਦੋਸ਼ ਹੈ ਕਿ ਇਸ ਦੌਰਾਨ ਲੱਤਾਂ-ਮੁੱਕੇ ਚੱਲੇ ਅਤੇ ਤਲਵਾਰਾਂ ਵੀ ਲਹਿਰਾਈਆਂ ਗਈਆਂ । ਇਸ ਘਟਨਾ ਦੇ ਵਿਰੋਧ ਵਿੱਚ ਅਤੇ ਪੁਲਿਸ 'ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਉਂਦਿਆਂ, ਹਾਈਕੋਰਟ ਬਾਰ ਐਸੋਸੀਏਸ਼ਨ ਨੇ ਅੱਜ, ਵੀਰਵਾਰ ਨੂੰ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਹਾਈਕੋਰਟ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ।ਬਾਰ ਐਸੋਸੀਏਸ਼ਨ ਦੇ ਦੋਸ਼: ਦੂਜੇ ਪਾਸੇ, ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਰਵਨੀਤ ਕੌਰ ਨੇ ਸਕੱਤਰ 'ਤੇ ਝੂਠੇ ਦੋਸ਼ ਲਾਏ। ਬਾਅਦ ਵਿੱਚ, ਉਨ੍ਹਾਂ ਨੇ ਐਡਵੋਕੇਟ ਸਿਮਰਨਜੀਤ ਸਿੰਘ ਬੱਸੀ ਨਾਲ ਮਿਲ ਕੇ ਬਾਰ ਦਫ਼ਤਰ ਵਿੱਚ ਦਾਖਲ ਹੋ ਕੇ ਸਕੱਤਰ ਅਤੇ ਹੋਰ ਮੈਂਬਰਾਂ ਨਾਲ ਬਦਸਲੂਕੀ ਅਤੇ ਮਾਰਕੁੱਟ ਕੀਤੀ। ਐਸੋਸੀਏਸ਼ਨ ਦਾ ਇਹ ਵੀ ਦੋਸ਼ ਹੈ ਕਿ ਸਿਮਰਨਜੀਤ ਸਿੰਘ ਬੱਸੀ ਕੋਰਟ ਕੰਪਲੈਕਸ ਵਿੱਚ ਤਲਵਾਰ ਲੈ ਕੇ ਘੁੰਮ ਰਹੇ ਸਨ ।
 

Ads

4
4

Share this post