ED ਦੀ ਵੱਡੀ ਕਾਰਵਾਈ, 500 ਕਰੋੜ ਦੇ ਬੈਂਕ ਘੁਟਾਲੇ 'ਚ ਸਾਬਕਾ ਸਾਂਸਦ ਮੇਂਬਰ ਗ੍ਰਿਫ਼ਤਾਰ
ED ਦੀ ਵੱਡੀ ਕਾਰਵਾਈ, 500 ਕਰੋੜ ਦੇ ਬੈਂਕ ਘੁਟਾਲੇ 'ਚ ਸਾਬਕਾ ਸਾਂਸਦ ਮੇਂਬਰ ਗ੍ਰਿਫ਼ਤਾਰ
ਪੋਰਟ ਬਲੇਅਰ, 18 ਸਤੰਬਰ, 2025: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੰਡੇਮਾਨ-ਨਿਕੋਬਾਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ 500 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਸਾਬਕਾ ਸਾਂਸਦ ਅਤੇ ਅੰਡੇਮਾਨ-ਨਿਕੋਬਾਰ ਸਟੇਟ ਕੋਆਪ੍ਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਕੁਲਦੀਪ ਰਾਏ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੇ ਨਾਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕੇ. ਮੁਰੂਗਨ ਅਤੇ ਲੋਨ ਅਫ਼ਸਰ ਕੇ. ਕਲੈਵਨਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿੱਚ ED ਦੁਆਰਾ ਕੀਤੀ ਗਈ ਪਹਿਲੀ ਗ੍ਰਿਫ਼ਤਾਰੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੈਂਕ ਅਧਿਕਾਰੀਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੈਂਕੜੇ ਫਰਜ਼ੀ ਕੰਪਨੀਆਂ ਦੇ ਨਾਂ 'ਤੇ ਲੋਨ ਵੰਡੇ ਅਤੇ ਜਨਤਾ ਦੇ ਪੈਸੇ ਦੀ ਹੇਰਾਫੇਰੀ ਕੀਤੀ ।