ਭਲਕੇ ਗੁਰਦਾਸਪੁਰ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ
ਭਲਕੇ ਗੁਰਦਾਸਪੁਰ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ
ਗੁਰਦਾਸਪੁਰ 8 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਹੜ੍ਹ ਪੀੜਿਤ ਇਲਾਕਿਆਂ ਦਾ ਦੌਰਾ ਕਰਨਗੇ । ਮੁੱਢਲੀ ਜਾਣਕਾਰੀ ਅਨੁਸਾਰ ਉਹ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਹੜ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ ਅਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ । ਇਸ ਤੋਂ ਬਾਅਦ ਸ਼ਾਮ 4 ਵਜੇ ਦੇ ਕਰੀਬ ਗੁਰਦਾਸਪੁਰ ਪਹੁੰਚਣਗੇ ਅਤੇ ਸੰਭਾਵਨਾ ਹੈ ਕਿ ਇੱਥੇ ਵੀ ਉਹ ਡੇਰਾ ਬਾਬਾ ਨਾਨਕ ਅਤੇ ਮਕੋੜਾ ਪੱਤਣ ਹਲਕਿਆਂ ਦਾ ਹਵਾਈ ਸਰਵੇਖਣ ਹੀ ਕਰਨਗੇ ਪਰ ਕੁਝ ਬੀਜੇਪੀ ਆਗੂ ਦਾਵਾ ਕਰ ਰਹੇ ਹਨ ਕਿ ਉਹ ਸੜਕ ਮਾਰਗ ਰਾਹੀ ਵੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਸਕਦੇ ਹਨ। ਸ਼ਾਮ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਰ ਪੀੜਿਤਾਂ ਨਾਲ ਉਹਨਾਂ ਦੀ ਕਿਬੜੀ ਕੈਂਟ ਵਿਖੇ ਬੈਠਕ ਵੀ ਹੋਵੇਗੀ।