ਹਰਜੋਤ ਸਿੰਘ ਬੈਂਸ ਨੇ ਚਰਨ ਗੰਗਾ ਖੱਡ ਦਾ ਦੌਰਾ ਕਰਕੇ ਨਾਨੋਵਾਲ ਸਾਈਫਨ ਦੀ ਰੁਕਾਵਟ ਕੀਤੀ ਦੂਰ

ਹਰਜੋਤ ਸਿੰਘ ਬੈਂਸ ਨੇ ਚਰਨ ਗੰਗਾ ਖੱਡ ਦਾ ਦੌਰਾ ਕਰਕੇ ਨਾਨੋਵਾਲ ਸਾਈਫਨ ਦੀ ਰੁਕਾਵਟ ਕੀਤੀ ਦੂਰ

ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ ਹੋਈ ਭਾਰੀ ਬਰਸਾਤ ਕਾਰਨ ਚਰਨ ਗੰਗਾ ਖੱਡ ਵਿੱਚ ਪਾਣੀ ਦੇ ਨਾਲ ਮਿੱਟੀ ਅਤੇ ਪੱਥਰਾਂ ਦਾ ਵਾਧੂ ਆ ਜਾਣ ਕਾਰਨ ਲੰਮਲੈਹੜੀ ਨੇੜੇ ਡੰਗਿਆ ਨੂੰ ਹੋ ਸਕਦੇ ਨੁਕਸਾਨ ਦਾ ਤੁਰੰਤ ਮੁਆਇਨਾ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਵੇਰੇ ਹੀ ਮੌਕੇ ਤੇ ਪਹੁੰਚੇ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਅਤੇ ਨੁਕਸਾਨ ਤੋਂ ਬਚਾਅ ਕਰਨ ਦੀ ਹਦਾਇਤ ਦਿੱਤੀ।

ਮੰਤਰੀ ਨੇ ਨਾਨੋਵਾਲ ਦੇ ਸਾਈਫਨ ਵਿੱਚ ਪਹਾੜ ਤੋਂ ਹੜ੍ਹ ਕਰ ਆਏ ਮਿੱਟੀ ਅਤੇ ਪੱਥਰਾਂ ਕਾਰਨ ਰੁਕਾਵਟ ਪਾਈ ਗਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ, ਜਿਸ ਨਾਲ ਇਲਾਕੇ ਦੇ ਪਿੰਡਾਂ ਵਿੱਚ ਹੋ ਸਕਦੇ ਨੁਕਸਾਨ ਤੋਂ ਬਚਾਅ ਹੋਇਆ। ਸ. ਬੈਂਸ ਨਿਰੰਤਰ ਆਪਣੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਬਚਾਅ ਕਾਰਜਾਂ ਦਾ ਦਿਨ-ਰਾਤ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਹਲਕੇ ਦੇ ਵਾਸੀਆਂ ਨੂੰ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਰਾਹੀਂ ਹਾਲਾਤ ਦੀ ਜਾਣਕਾਰੀ ਦਿੱਤੀ।

ਮੰਤਰੀ ਨੇ ਕਿਹਾ ਕਿ ਇਲਾਕੇ ਦੇ ਪੰਚ, ਸਰਪੰਚ, ਵਲੰਟੀਅਰ ਅਤੇ ਨੌਜਵਾਨ ਬਚਾਅ ਕਾਰਜਾਂ ਵਿੱਚ ਸਹਿਯੋਗ ਕਰ ਰਹੇ ਹਨ। ਲੰਮਲੈਹੜੀ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਟੀਮਾਂ ਮੌਕੇ ਤੇ ਜਾ ਕੇ ਲੋਕਾਂ ਨੂੰ ਮਦਦ ਦੇ ਰਹੀਆਂ ਹਨ। ਨੰਗਲ ਅਤੇ ਗੰਭੀਰਪੁਰ ਰਿਹਾਇਸ਼ ਵਿੱਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਅਤੇ ਹੈਲਪ ਲਾਈਨ ਨੰਬਰ 87279-62441 ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਚੋਂਕਸ ਹੈ ਅਤੇ ਜਲਦ ਹਾਲਾਤ ਆਮ ਹੋ ਜਾਣਗੇ।

ਸ.ਬੈਂਸ ਨੇ ਦੱਸਿਆ ਕਿ ਮੈਡੀਕਲ ਟੀਮਾਂ ਅਤੇ ਪਸ਼ੂਆਂ ਦੇ ਡਾਕਟਰ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਇਲਾਜ ਕਰ ਰਹੇ ਹਨ। ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ।

 

ਐਸ.ਡੀ.ਐਮ ਜਸਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਕਾਰਜਸ਼ੀਲ ਹਨ ਅਤੇ ਸਾਰੇ ਵਿਭਾਗਾਂ ਦੇ ਸਟਾਫ਼ ਫੀਲਡ ਵਿੱਚ ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

 

 

 

Ads

4
4

Share this post