ਅਮਰੀਕਾ 'ਚ ਪੰਜਾਬੀਆਂ ਦੇ ਡਰਾਇਵਰੀ ਲਾਇਸੈਂਸ ਰੱਦ ਕੀਤੇ ਜਾਣ ’ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੋਦੀ ਨੂੰ ਲਿਖਿਆ ਪੱਤਰ

ਅਮਰੀਕਾ 'ਚ ਪੰਜਾਬੀਆਂ ਦੇ ਡਰਾਇਵਰੀ ਲਾਇਸੈਂਸ ਰੱਦ ਕੀਤੇ ਜਾਣ ’ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੋਦੀ ਨੂੰ ਲਿਖਿਆ ਪੱਤਰ

ਪਟਿਆਲਾ, 28 ਅਗਸਤ, 2025:  ਬੀਤੇ ਦਿਨੀਂ ਅਮਰੀਕਾ ਅੰਦਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਘਟਨਾ ਤੋਂ ਬਾਅਦ ਅਮਰੀਕਾ ਸਰਕਾਰ ਨੇ ਪੰਜਾਬੀ ਡਰਾਇਵਰਾਂ ਖਿਲਾਫ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਧੜਾ-ਧੜ ਪੰਜਾਬੀ ਡਰਾਇਵਰਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਅਮਰੀਕਾ 'ਚ ਹਰਜਿੰਦਰ ਸਿੰਘ ਵੱਲੋਂ ਲਏ ਗਏ ਗਲਤ ਯੂਟਰਨ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਕਾਰਨ ਕਈ ਜਾਨਾਂ ਵੀ ਚਲੀਆਂ ਗਈਆਂ ਸਨ। ਇਸ ਤੋਂ ਬਾਅਦ ਹਰਜਿੰਦਰ ਸਿੰਘ ਖਿਲਾਫ ਜਿੱਥੇ ਸਥਾਨਕ ਸਰਕਾਰ ਨੇ ਸਖਤ ਕਾਰਵਾਈ ਕੀਤੀ ਤਾਂ ਉੱਥੇ ਹੀ ਉਸ ਤੋਂ ਬਾਅਦ ਵੱਡੇ ਪੱਧਰ 'ਤੇ ਭਾਰਤੀਆਂ ਦੇ ਲਾਇਸੈਂਸ ਰੱਦ ਕਰਨੇ ਸ਼ੁਰੂ ਕਰ ਦਿੱਤੇ ਸਨ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਸਰਕਾਰ ਕੋਲ ਇਹ ਮਸਲਾ ਉਠਾਉਦਿਆਂ ਪੱਤਰ 'ਚ ਲਿਖਿਆ ਕਿ ਇਸ ਮਸਲੇ 'ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਇਸ ਨਾਲ ਉੱਥੇ ਡਰਾਇਵਰੀ ਦਾ ਕਿੱਤਾ ਕਰਨ ਵਾਲੇ ਪੰਜਾਬੀ ਮੁੜ ਭਾਰਤ ਆਉਣ ਲਈ ਮਜ਼ਬੂਰ ਹੋ ਜਾਣਗੇ। ਪ੍ਰੋ: ਬਡੂੰਗਰ ਨੇ ਨਾਲ ਹੀ ਦੇਸ਼ ਅੰਦਰ ਫੈਲੀ ਬੇਰੁਜ਼ਗਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਉਹ ਭਾਰਤੀ ਪੰਜਾਬੀ ਡਰਾਇਵਰ ਵੀ ਬੇਰੁਜ਼ਗਾਰ ਹੋਣ ਤੋਂ ਬਾਅਦ ਭਾਰਤ ਆ ਜਾਂਦੇ ਹਨ ਤਾਂ ਇੱਥੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਮਸਲਾ ਅਮਰੀਕਾ ਸਰਕਾਰ ਕੋਲ ਉਠਾ ਕੇ ਇਸ ਦਾ ਹੱਲ ਕਰੇ।

Ads

4
4

Share this post