ਸਰਕਾਰੀ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ

ਸਰਕਾਰੀ ਮੁਲਾਜ਼ਮਾਂ ਲਈ, ਕਿਰਤ ਮੰਤਰਾਲੇ (ਕੇਂਦਰ ਸਰਕਾਰ) ਨੇ ਈਪੀਐੱਫਓ ‘ਚ ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (EDLI) ਸਕੀਮ, 1976 ਤਹਿਤ ਵੱਧ ਤੋਂ ਵੱਧ ਬੀਮਾ ਰਕਮ ਵਧਾ ਕੇ, 7 ਲੱਖ ਰੁਪਏ ਕਰ ਦਿੱਤੀ ਹੈ, ਜੋ ਹੁਣ ਤਕ 6 ਲੱਖ ਰੁਪਏ ਸੀ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟੀ ਬੋਰਡ ਨੇ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਨੁਮਾਇੰਦਗੀ ‘ਚ ਪਿਛਲੇ ਸਾਲ 9 ਸਤੰਬਰ ਨੂੰ ਲਿਮਟ 7 ਲੱਖ ਤਕ ਵਧਾਉਣ ਦਾ ਫ਼ੈਸਲਾ ਕੀਤਾ ਸੀ।ਈਪੀਐੱਫਓ ਨੇ ਘੱਟੋ-ਘੱਟ ਬੀਮਤ ਰਕਮ 2.50 ਲੱਖ ਰੁਪਏ ਰੱਖੀ
ਯੋਜਨਾ ਤਹਿਤ ਘੱਟੋ-ਘੱਟ ਬੀਮਤ ਰਕਮ 2.50 ਲੱਖ ਰੁਪਏ ਰੱਖੀ ਗਈ ਹੈ, ਜਿਸ ਨੂੰ 14 ਫਰਵਰੀ, 2020 ਤੋਂ ਬਾਅਦ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਜਾਰੀ ਹੋਣ ਵਾਲੇ ਦਿਨ ਤੋਂ ਹੋਵੇਗਾ ਲਾਗੂ
ਕਿਰਤ ਸਕੱਤਰ ਅਪੂਰਵ ਚੰਦਰਾ ਨੇ ਕਿਹਾ ਕਿ 7 ਲੱਖ ਰੁਪਏ ਦੀ ਇਹ ਵੱਧ ਤੋਂ ਵੱਧ ਲਿਮਟ ਨੋਟੀਫਿਕੇਸ਼ਨ ਜਾਰੀ ਹੋਣ ਵਾਲੇ ਦਿਨ ਤੋਂ ਲਾਗੂ ਹੋਵੇਗੀ। ਘੱਟੋ-ਘੱਟ ਢਾਈ ਲੱਖ ਰੁਪਏ ਦੀ ਸਮੇਂ-ਸੀਮਾ 14 ਫਰਵਰੀ, 2020 ਨੂੰ ਖ਼ਤਮ ਹੋ ਗਈ ਸੀ ਤੇ ਇਸ ਨੂੰ ਅਗਲੇ ਦਿਨ ਯਾਨੀ 15 ਫਰਵਰੀ ਤੋਂ ਲਾਗੂ ਮੰਨਿਆ ਜਾਵੇਗਾ।
ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ EDLI ਦਾ ਮਿਲੇਗਾ ਫਾਇਦਾ

Share this post