ਕੋਰੋਨਾ ਤੋਂ ਬਚਾਏਗੀ ਨਿੱਕੀ ਜਿਹੀ ਮਸ਼ੀਨ, ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ: Amazon India ਨੇ NGO ਟੇਮਸੈਕ ਫਾਊਂਡੇਸ਼ਨ ਦੇ ਨਾਲ ਹਿੱਸੇਦਾਰੀ ਕਰ ਕੇ ਸਿੰਗਾਪੁਰ ਤੋਂ 8 ਹਜ਼ਾਰ ਆਕਸੀਜਨ ਕੰਸਨਟ੍ਰੇਟਰ ਤੇ 500 ਬਾਈਪੈਪ (BiPAP) ਮਸ਼ੀਨਾਂ ਮੰਗਵਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਨ੍ਹਾਂ ਦੋਵਾਂ ਮਸ਼ੀਨਾਂ ਨਾਲ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਰਾਹਤ ਮਿਲੇਗੀ ਤੇ ਮੁਸ਼ਕਲ ਹਾਲਾਤ ‘ਚ ਜਾਨ ਬਚਾਈ ਜਾ ਸਕੇਗੀ।

ਭਾਰਤ ਮੰਗਵਾਈਆਂ ਜਾਣ ਵਾਲੀਆਂ ਇਹ ਮਸ਼ੀਨਾਂ ਆਕਸੀਜਨ ਕੰਸਨਟ੍ਰੇਟਰ ਤੇ ਬਾਈਪੈਪ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ‘ਚ ਡੋਨੇਟ ਕੀਤੀ ਜਾਵੇਗੀ। ਸਿੰਗਾਪੁਰ ਤੋਂ ਇਨ੍ਹਾਂ ਮਸ਼ੀਨਾਂ ਦੀ ਪਹਿਲੀ ਖੇਪ ਐਤਵਾਰ ਰਾਤ ਮੁੰਬਈ ਪਹੁੰਚ ਗਈ ਤੇ 30 ਅਪ੍ਰੈਲ ਤਕ ਬਾਕੀ ਦੀਆਂ ਮਸ਼ੀਨਾਂ ਮੰਗਵਾ ਲਈਆਂ ਜਾਣਗੀਆਂ। ਐਮਾਜ਼ੋਨ ਨੇ ਕਿਹਾ ਹੈ ਕਿ ਸਿੰਗਾਪੁਰ ਤੋਂ ਇਨ੍ਹਾਂ ਮਸ਼ੀਨਾਂ ਨੂੰ ਏਅਰਲਿਫਟ ਕਰਨ ਵਿਚ ਜਿਹੜਾ ਖ਼ਰਚ ਆਵੇਗਾ, ਮਸ਼ੀਨਾਂ ਦੇ ਪ੍ਰੋਕਿਓਰਮੈਂਟ ‘ਚ ਲੱਗਣ ਵਾਲੀ ਰਕਮ ਦਾ ਖ਼ਰਚ ਖ਼ੁਦ ਕੰਪਨੀ ਕਰੇਗੀ।
ਬਿਲਕੁਲ ਵੈਂਟੀਲੇਟਰ ਵਰਗਾ ਕੰਮ

ਕੋਰੋਨਾ ਨਾਲ ਨਜਿੱਠਣ ਲਈ ਕਈ ਦੇਸ਼ਾਂ ਨੇ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਸਿੰਗਾਪੁਰ ਨੇ ਇਸ ਵਿਚ ਵੱਡਾ ਕਦਮ ਉਠਾਇਆ ਹੈ ਤੇ ਉਸ ਨੇ ਕ੍ਰਾਇਜੈਨਿਕ ਆਕਸੀਜਨ ਟੈਂਕਰ ਦੀ ਵੀ ਸਪਲਾਈ ਕੀਤੀ ਹੈ। ਵੈਂਟੀਲੇਟਰ ਦੀ ਭਾਰੀ ਮੰਗ ਦੌਰਾਨ ਇਕ ਹੋਰ ਮਸ਼ੀਨ ਹੈ ਜਿਹੜੀ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਅ ਰਹੀ ਹੈ। ਇਸ ਮਸ਼ੀਨ ਦਾ ਨਾਂ ਬਾਈਪੈਪ ਹੈ। ਇਹੀ ਬਿਲਕੁਲ ਵੈਂਟੀਲੇਟਰ ਵਾਂਗ ਕੰਮ ਕਰਦੀ ਹੈ।

ਘਰ ‘ਚ ਵੀ ਕੀਤੀ ਜਾ ਸਕਦੀ ਹੈ ਇਸਤੇਮਾਲ

ਸਾਹ ਲੈਣ ਵਿਚ ਜਦੋਂ ਦਿੱਕਤ ਆਉਂਦੀ ਹੈ ਤਾਂ ਮੈਡੀਕਲ ਖੇਤਰ ਵਿਚ ਇਸ ਦੇ ਸੁਧਾਰ ਲਈ ਕਈ ਮਸ਼ੀਨਾਂ ਹਨ ਜਿਨ੍ਹਾਂ ਵਿਚ ਸੀਪੈਪ, ਏਪੈਪ ਤੇ ਬਾਈਪੈਪ ਸ਼ਾਮਲ ਹਨ। BiPAP ਨੂੰ ਬਾਈ ਲੈਵਲ ਪਾਜ਼ੇਟਿਵ ਪ੍ਰੈਸ਼ਰ ਮਸ਼ੀਨ ਕਹਿੰਦੇ ਹਨ। ਇਹ ਮਸ਼ੀਨ ਉਨ੍ਹਾਂ ਮਰੀਜ਼ਾਂ ਲਈ ਇਸਤੇਮਾਲ ‘ਚ ਲਿਆਂਦੀ ਜਾਂਦੀ ਹੈ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਹੈ ਪਰ ਸਾਹ ਲੈਣ ਵਿਚ ਤਕਲੀਫ਼ ਹੈ। ਇਸ ਮਸ਼ੀਨ ਨੂੰ ਹੌਸਪਿਟਲ ਦੇ ਨਾਲ-ਨਾਲ ਘਰ ‘ਚ ਵੀ ਵਰਤ ਸਕਦੇ ਹਾਂ। ਘਰ ‘ਚ ਇਸਤੇਮਾਲ ਹੋਣ ਵਾਲੀ ਬਾਈਪੈਪ ਮਸ਼ੀਨ ਛੋਟੀ ਹੁੰਦੀ ਹੈ ਤੇ ਇਸ ਦਾ ਅਕਾਰ ਟੋਸਟਰ ਵਰਗਾ ਹੁੰਦਾ ਹੈ। ਇਸ ਮਸ਼ੀਨ ‘ਚ ਇਕ ਟਿਊਬ ਲੱਗੀ ਹੁੰਦੀ ਹੈ ਜਿਹੜੀ ਮਾਸਕ ਨਾਲ ਜੁੜਦੀ ਹੈ। ਇਸ ਮਾਸਕ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ।

ਇਸਤੇਮਾਲ ਕਰਨ ਦਾ ਤਰੀਕਾ

ਬਾਈਪੈਪ ਵੀ ਵੈਂਟੀਲੇਟਰ ਦਾ ਕੰਮ ਦਿੰਦੀ ਹੈ। ਅਸਲ ਵਿਚ ਜਿਹੜੇ ਮਰੀਜ਼ ਆਪ ਆਕਸੀਜਨ ਅੰਦਰ ਨਹੀਂ ਲੈ ਜਾ ਸਕਦੇ, ਏਨੇ ਕਮਜ਼ੋਰ ਹੋ ਜਾਂਦੇ ਹਨ ਕਿ ਸਾਹ ਤਕ ਨਹੀਂ ਖਿੱਚ ਪਾਉਂਦੇ ਜਾਂ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਕਿ ਫੇਫੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਬਾਈਪੈਪ ਮਸ਼ੀਨ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਮਸ਼ੀਨ ਜ਼ਿਆਦਾ ਪ੍ਰੈਸ਼ਰ ਦੇ ਨਾਲ ਆਕਸੀਜਨ ਨੂੰ ਫੇਫੜਿਆਂ ਅੰਦਰ ਧੱਕਦੀ ਹੈ ਜਿਸ ਨਾਲ ਮਰੀਜ਼ ਸਾਹ ਨਾ ਵੀ ਲੈ ਸਕਣ ਤਾਂ ਉਨ੍ਹਾਂ ਨੂੰ ਬਰਾਬਰ ਆਕਸੀਜਨ ਮਿਲਦੀ ਰਹਿੰਦੀ ਹੈ। ਇਹ ਮਸ਼ੀਨ ਸਾਹ ਨਲੀ ਨੂੰ ਫੈਲਾਅ ਕੇ ਰੱਖਦੀ ਹੈ ਜਿਸ ਨਾਲ ਫੇਫੜਿਆਂ ‘ਤੇ ਘੱਟ ਦਬਾਅ ਪੈਂਦਾ ਹੈ ਤੇ ਮਰੀਜ਼ ਰਾਹਤ ਮਹਿਸੂਸ ਕਰਦੇ ਹਨ।

Share this post