ਜਪਾਨ ਵਿੱਚ ਏਸ਼ੀਆ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਕਾਨਫਰੰਸ ਵਿੱਚ ਸ਼ਾਮਲ ਹੋਣ ਜਾਵੇਗਾ ਆਲਮਪੁਰ ਚਾਪੜਾ ਦਾ ਇੰਦਰਪ੍ਰੀਤ ਸਿੰਘ

ਜਪਾਨ ਵਿੱਚ ਏਸ਼ੀਆ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਕਾਨਫਰੰਸ ਵਿੱਚ ਸ਼ਾਮਲ ਹੋਣ ਜਾਵੇਗਾ ਆਲਮਪੁਰ ਚਾਪੜਾ ਦਾ ਇੰਦਰਪ੍ਰੀਤ ਸਿੰਘ

ਪਾਇਲ, 7 ਅਗਸਤ 
ਸਰਬਜੀਤ ਸਿੰਘ ਬੋਪਾਰਾਏ 
ਜਪਾਨ ਵਿੱਚ ਏਸ਼ੀਆ ਅਤੇ ਅੰਤਰਾਸ਼ਟਰੀ ਸੰਬੰਧਾਂ ਉਪਰ ਜਪਾਨ ਵਿੱਚ 19 ਅਗਸਤ ਤੋਂ 24 ਅਗਸਤ ਤੱਕ ਹੋਣ ਵਾਲੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਆਲਮਪੁਰ ਚਾਪੜਾ ਦਾ ਨੌਜਵਾਨ ਇੰਦਰਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ।ਇੰਦਰਪ੍ਰੀਤ ਸਿੰਘ ਜੋ ਦਿੱਲੀ ਵਿੱਚ ਸਾਊਥ ਏਸ਼ੀਅਨ ਯੂਨੀਵਰਸਿਟੀ ਜਿਹੜੀ ਕਿ ਏਸ਼ੀਆ ਦੇ ਸਾਰਕ ਦੇਸ਼ਾਂ ਨੇ ਮਿਲ ਕੇ ਬਣਾਈ ਹੋਈ ਹੈ, ਉਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ। ਇੰਦਰਪ੍ਰੀਤ ਨੇ ਕਈ ਐਮ.ਪੀ.ਨਾਲ ਇੰਟਰਨਸ਼ਿਪ ਵੀ ਲਗਾਈ ਹੈ। ਸਾਊਥ ਏਸ਼ੀਅਨ ਯੂਨੀਵਰਸਿਟੀ ਵਿੱਚ ਦਾਖਲੇ ਲਈ ਵੀ ਪੂਰੇ ਭਾਰਤ ਵਿੱਚੋਂ ਰੈਂਕ 2 ਹਾਸਿਲ ਕੀਤਾ ਸੀ। ਜਿਸ ਕਰਕੇ ਉਸ ਨੂੰ ਸਕਾਲਰਸ਼ਿਪ ਰਾਹੀਂ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲਿਆ। ਉਸ ਦੇ ਪਿਤਾ ਹਰਪ੍ਰੀਤ ਸਿੰਘ ਅਤੇ ਤਾਇਆ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਜ਼ਾਹਰ ਕਰਦਿਆਂ ਕਿਹਾ ਹੈ ਕਿ ਇੰਦਰਪ੍ਰੀਤ ਨੇ ਉਹਨਾਂ ਦੇ ਪਰਿਵਾਰ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲਈ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ

Ads

4
4

Share this post