ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ 'ਤੇ ਮੁੜ ਤੋਂ ਰੇਡ

 ਬਿਕਰਮ ਸਿੰਘ ਮਜੀਠੀਆ ਦੀ  ਰਿਹਾਇਸ਼ 'ਤੇ ਮੁੜ ਤੋਂ ਰੇਡ

ਚੰਡੀਗੜ੍ਹ, 15 ਜੁਲਾਈ 2025-ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਅੱਜ ਮੁੜ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ। ਸੂਤਰ ਦੱਸਦੇ ਨੇ ਕਿ ਅੰਮ੍ਰਿਤਸਰ ਸਥਿਤ ਮਜੀਠੀਆ ਦੀ ਰਿਹਾਇਸ਼ ਤੇ ਅੱਜ ਸਵੇਰੇ ਤੋਂ ਹੀ ਰੇਡ ਜਾਰੀ ਹੈ।ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ ਕਿ ਰੇਡ ਕਿਸ ਮਕਸਦ ਦੇ ਤਹਿਤ ਕੀਤੀ ਗਈ। ਦੱਸ ਦਈਏ ਕਿ ਮਜੀਠੀਆ ਖਿਲਾਫ਼ ਵਿਜੀਲੈਂਸ ਵੱਲੋਂ ਪਿਛਲੇ ਮਹੀਨੇ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਸ ਵੇਲੇ ਵੀ ਮਜੀਠੀਆ ਜੇਲ੍ਹ ਦੇ ਅੰਦਰ ਬੰਦ ਹਨ। 

 

 

Ads

4
4

Share this post