ਸੰਜੀਵ ਅਰੋੜਾ ਅੱਜ ਚੁੱਕਣਗੇ ਮੰਤਰੀ ਵਜੋਂ ਸੌਂਹ

ਸੰਜੀਵ ਅਰੋੜਾ ਅੱਜ ਚੁੱਕਣਗੇ ਮੰਤਰੀ ਵਜੋਂ ਸੌਂਹ 

 

 3 ਜੁਲਾਈ 2025: AAP ਪਾਰਟੀ ਨੇ ਸੰਜੀਵ ਅਰੋੜਾ ਨੂੰ ਉਪ ਚੋਣ ਲੜਨ ਦੇ ਬਦਲੇ ਮੰਤਰੀ ਅਹੁਦੇ ਦਾ ਵਾਅਦਾ ਕੀਤਾ ਸੀ, ਜੋ ਹੁਣ ਪੂਰਾ ਕੀਤਾ ਜਾ ਰਿਹਾ ਹੈ।ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਅੱਜ ਦੁਪਹਿਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਏ ਇਸ ਵਿਸਥਾਰ ਦੇ ਨਾਲ-ਨਾਲ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਦੀ ਸੰਭਾਵਨਾ ਹੈ।ਸੰਜੀਵ ਅਰੋੜਾ ਨੂੰ ਕਿਹੜਾ ਵਿਭਾਗ ਮਿਲੇਗਾ, ਇਸਦਾ ਅਧਿਕਾਰਤ ਐਲਾਨ ਸਹੁੰ ਚੁੱਕ ਸਮਾਗਮ ਤੋਂ ਬਾਅਦ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਅਰੋੜਾ ਨੂੰ ਸ਼ਹਿਰੀ ਵੋਟਰਾਂ ਨਾਲ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਵੇਲੇ ਭਗਵੰਤ ਮਾਨ ਕੈਬਨਿਟ ਵਿੱਚ ਕੁੱਲ 16 ਮੰਤਰੀ ਹਨ, ਜਦੋਂ ਕਿ ਵੱਧ ਤੋਂ ਵੱਧ ਸੀਮਾ 18 ਹੈ। ਦੋ ਅਹੁਦੇ ਪਹਿਲਾਂ ਹੀ ਖਾਲੀ ਹਨ। ਸੂਤਰਾਂ ਅਨੁਸਾਰ, 'ਆਪ' ਲੀਡਰਸ਼ਿਪ ਇਨ੍ਹਾਂ ਅਹੁਦਿਆਂ ਨੂੰ ਹੁਣੇ ਨਹੀਂ ਭਰਨਾ ਚਾਹੁੰਦੀ, ਪਰ ਇਸ ਸਾਲ ਦੇ ਅੰਤ ਵਿੱਚ ਇੱਕ ਹੋਰ ਵਿਸਥਾਰ ਦੀ ਯੋਜਨਾ ਬਣਾ ਰਹੀ ਹੈ।

Ads

4
4

Share this post