ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ 7 ਵਜੇ ਲਾਈਟਾਂ ਬੰਦ ਕਰਨ ਦੇ ਹੁਕਮ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ 7 ਵਜੇ ਲਾਈਟਾਂ ਬੰਦ ਕਰਨ ਦੇ ਹੁਕਮ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ।
ਹਰਚੋਵਾਲ ਵਿਚ 10 ਵੱਜੇ ਤੱਕ ਖੁਲ੍ਹੇ ਰਹਿੰਦੇ ਹਨ ਅਹਾਤੇ ਅਤੇ ਠੇਕੇ ਪੁਲਿਸ ਸੋ ਰਹੀ ਚੈਨ ਦੀ ਨੀਂਦ।
10 ਮਈ 2025 ਗੁਰਦਾਸਪੁਰ (ਪ੍ਰਦੀਪ ਸਿੰਘ ਬੇਦੀ )ਭਾਰਤ ਪਾਕਿਸਤਾਨ ਦੇ ਵਿਚ ਚੱਲ ਰਹੇ ਤਕਰਾਰਬਾਜ਼ੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਹਰਚੋਵਾਲ ਵਿੱਚ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਦੱਸ ਦਈਏ ਕਿ ਹਰਚੋਵਾਲ ਵਿਚ ਅਹਾਤੇ ਅਤੇ ਠੇਕੇ ਰਾਤ 10 ਵੱਜੇ ਤੱਕ ਖੁਲ੍ਹੇ ਰਹਿੰਦੇ ਹਨ ਅਤੇ ਲਾਈਟਾਂ ਵੀ ਜਗਦੀਆਂ ਰਹਿੰਦੀਆਂ ਹਨ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਲੋਕਾਂ ਨੂੰ 7 ਵੱਜੇ ਤੋਂ ਬਾਅਦ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਰਾਤ ਨੂੰ ਅਹਾਤਿਆਂ ਤੇ ਬੈਠੇ ਨਜ਼ਰ ਆ ਰਹੇ ਹਨ।ਐਸ ਐਚ ਓ ਸ੍ਰੀ ਹਰਗੋਬਿੰਦਪੁਰ ਹਰਜਿੰਦਰ ਸਿੰਘ ਦਾ ਕੀ ਕਹਿਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅੱਜ ਸ਼ਾਮ ਨੂੰ ਦੁਕਾਨਾਂ ਖੋਲ੍ਹਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ|