ਨਿਊਜ਼ੀਲੈਂਡ ਵਿੱਚ ਸੜਕ ਹਾਦਸੇ ਦੌਰਾਨ ਤਰਨਤਾਰਨ ਦੇ ਸ਼ੁਭ ਕਰਮਨ ਸਿੰਘ ਦੀ ਮੌ/ਤ,
ਨਿਊਜ਼ੀਲੈਂਡ ਵਿੱਚ ਸੜਕ ਹਾਦਸੇ ਦੌਰਾਨ ਤਰਨਤਾਰਨ ਦੇ ਸ਼ੁਭ ਕਰਮਨ ਸਿੰਘ ਦੀ ਮੌ/ਤ,
ਤਰਨ ਤਾਰਨ, 26 ਅਪ੍ਰੈਲ:- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭਰੋਵਾਲ ਦੇ ਨੋਜਵਾਨ ਦੀ ਨਿਊਜ਼ੀਲੈਂਡ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਉਸਦਾ ਮਾਸੂਮ ਬੇਟਾ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।ਮ੍ਰਿਤਕ ਦੀ ਪਛਾਣ ਸ਼ੁਭ ਕਰਮਨ ਸਿੰਘ ਵਜੋਂ ਹੋਈ ਹੈ। ਮੀਡੀਆਂ ਨਾਲ ਗੱਲਬਾਤ ਕਰਦੇ ਸ਼ੁਭਕਰਮਨ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ “ਮੇਰਾ ਲੜਕਾ ਸੁਭਕਰਮਨ ਸਿੰਘ ਉਮਰ ਤਕਰੀਬਨ 34 ਸਾਲ ਜੋ ਵਿਹਾਇਆ ਹੋਇਆ ਹੈ ਜਿਸ ਦਾ ਇੱਕ ਛੋਟਾ ਜਿਹਾ ਬੱਚਾ ਹੈ । ਮੇਰਾ ਪੁੱਤਰ ਘਰੋ ਗੱਡੀ ਵਿੱਚ ਸਵਾਰ ਹੋ ਕਿ ਕੁਝ ਹੀ ਦੂਰੀ ਤੇ ਗਿਆ ਤਾਂ ਅਚਾਨਕ ਰੋਡ ਐਕਸੀਡੈਂਟ ਦੌਰਾਨ ਉਸ ਦੀ ਮੌਤ ਹੋ ਗਈ । ਅਸੀਂ ਜਲਦੀ ਹੀ ਨਿਊਜ਼ੀਲੈਂਡ ਵਿੱਚ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰਾਂਗੇ”। ਇਸ ਮੰਦਭਾਗੀ ਖਬਰ ਨਾਲ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਗਮਗੀਨ ਮਾਹੋਲ ਹੈ।