ਪਹਿਲਗਾਮ ਅੱਤਵਾਦੀ ਹਮਲਾ: ਅੱਤਵਾਦੀਆਂ ਦੇ 2 ਸਾਥੀ ਕੁਲਗਾਮ ‘ਚ ਗ੍ਰਿਫ਼ਤਾਰ

ਪਹਿਲਗਾਮ ਅੱਤਵਾਦੀ ਹਮਲਾ: ਅੱਤਵਾਦੀਆਂ ਦੇ 2 ਸਾਥੀ ਕੁਲਗਾਮ ‘ਚ ਗ੍ਰਿਫ਼ਤਾਰ 


ਕੁਲਗਾਮ, 26 ਅਪ੍ਰੈਲ:- ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਪਾਕਿਸਤਾਨ ਨੇ ਫਿਰ ਤੋਂ ਕੰਟਰੋਲ ਰੇਖਾ (ਲ਼ੋਛ) 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਿਸਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ। ਇਸ ਦੌਰਾਨ ਖ਼ਬਰ ਮਿਲੀ ਹੈ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਕੈਮੋਹ ਇਲਾਕੇ ਵਿੱਚ ਅੱਤਵਾਦੀਆਂ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਦੋਵੇਂ ਕਸ਼ਮੀਰੀ ਵਿਅਕਤੀ ਅੱਤਵਾਦੀਆਂ ਦੇ ਸਾਥੀ ਹਨ। ਕਸ਼ਮੀਰ ਵਿੱਚ ਸਰਗਰਮ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਜਾ ਰਹੇ ਹਨ।

Share this post