ਸੂਬਾ ਸਰਕਾਰ ਵੱਲੋਂ ਹਰਿਆਣਾ ਵਿੱਚ 30 ਅਪ੍ਰੈਲ ਨੂੰ ਐਲਾਨੀ ਗਜ਼ਟਿਡ ਛੁੱਟੀ ਰੱਦ
ਸੂਬਾ ਸਰਕਾਰ ਵੱਲੋਂ ਹਰਿਆਣਾ ਵਿੱਚ 30 ਅਪ੍ਰੈਲ ਨੂੰ ਐਲਾਨੀ ਗਜ਼ਟਿਡ ਛੁੱਟੀ ਰੱਦ
ਹਰਿਆਣਾ, 25 ਅਪ੍ਰੈਲ:- ਹਰਿਆਣਾ ਵਿੱਚ ਅਕਸ਼ੈ ਤ੍ਰਿਤੀਆ ਮੌਕੇ 30 ਅਪ੍ਰੈਲ ਨੂੰ ਐਲਾਨੀ ਗਈ ਗਜ਼ਟਿਡ ਛੁੱਟੀ ਸੂਬਾ ਸਰਕਾਰ ਨੇ ਰੱਦ ਕਰ ਦਿੱਤੀ ਹੈ। ਮਨੁੱਖੀ ਸਰੋਤ ਵਿਭਾਗ ਵੱਲੋਂ 26 ਦਸੰਬਰ, 2024 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ, ਅਕਸ਼ੈ ਤ੍ਰਿਤੀਆ ਦੀ ਗਜ਼ਟਿਡ ਛੁੱਟੀ ਦਿਖਾਈ ਗਈ ਸੀ। ਵਿਭਾਗ ਨੇ ਇੱਕ ਨਵਾਂ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਐਲਾਨੀ ਗਈ ਗਜ਼ਟਿਡ ਛੁੱਟੀ ਰੱਦ ਕੀਤੀ ਜਾਂਦੀ ਹੈ ਕਿਉਂਕਿ ਇਹ ਅਣਜਾਣੇ ਵਿੱਚ ਲਿਖੀ ਗਈ ਸੀ। ਹੁਣ ਸਾਰੇ ਸਰਕਾਰੀ ਦਫ਼ਤਰ 30 ਅਪ੍ਰੈਲ ਨੂੰ ਖੁੱਲ੍ਹੇ ਰਹਿਣਗੇ।