ਪੰਜਾਬ ਸਰਕਾਰ ਦਾ ਸਖ਼ਤ ਫੈਸਲਾ: ਸਰਕਾਰੀ ਮੁਲਾਜ਼ਮ ਦੇਰੀ ਨਾਲ ਦਫ਼ਤਰ ਪਹੁੰਚੇ ਤਾਂ, ਹੋਵੇਗੀ ਕਾਰਵਾਈ ਅਤੇ ਕੱਟੀ ਜਾਵੇਗੀ ਤਨਖ਼ਾਹ
ਪੰਜਾਬ ਸਰਕਾਰ ਦਾ ਸਖ਼ਤ ਫੈਸਲਾ: ਸਰਕਾਰੀ ਮੁਲਾਜ਼ਮ ਦੇਰੀ ਨਾਲ ਦਫ਼ਤਰ ਪਹੁੰਚੇ ਤਾਂ, ਹੋਵੇਗੀ ਕਾਰਵਾਈ ਅਤੇ ਕੱਟੀ ਜਾਵੇਗੀ ਤਨਖ਼ਾਹ
ਚੰਡੀਗੜ੍ਹ, 11 ਅਪ੍ਰੈਲ:- ਪੰਜਾਬ ਸਰਕਾਰ ਨੇ ਇੱਕ ਸਖ਼ਤ ਫ਼ੈਸਲਾ ਲਿਆ ਹੈ। ਹੁਣ ਜੇਕਰ ਸਰਕਾਰੀ ਮੁਲਾਜ਼ਮ ਦੇਰੀ ਦੇ ਨਾਲ ਦਫ਼ਤਰ ਪਹੁੰਚੇ ਤਾਂ, ਉਨ੍ਹਾਂ ਦੀ ਖ਼ੈਰ ਨਹੀਂ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ ਅਤੇ ਤਨਖ਼ਾਹ ਵੀ ਕੱਟੀ ਜਾਵੇਗੀ। ਦਰਅਸਲ, ਸੂਬਾ ਸਰਕਾਰ ਨੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਟਰਾਂਸਪੋਰਟ ਮਹਿਕਮੇ ਦੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਐਮ ਸੇਵਾ ਐਪ ਰਾਹੀਂ ਦਫਤਰਾਂ ਵਿਚ ਹਾਜ਼ਰੀ ਲਗਾਈ ਜਾਵੇ। ਸਰਕਾਰ ਨੇ ਇਸ ਸਬੰਧੀ ਬਕਾਇਦਾ ਹੁਕਮ ਵੀ ਜਾਰੀ ਕੀਤੇ ਹਨ, ਜਿਸ ਵਿੱਚ ਸਾਫ਼ ਸਾਫ਼ ਲਿਿਖਆ ਹੋਇਆ ਹੈ ਕਿ ਕਰਮਚਾਰੀਆਂ ਦੀ ਹੁਣ ਐਮ ਸੇਵਾ ਐਪ ਰਾਹੀਂ ਦਫਤਰਾਂ ਵਿਚ ਹਾਜ਼ਰੀ ਲੱਗੇਗੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਹਜ਼ਾਰੀ ਸਵੇਰੇ 9 ਵਜੇ ਤੋਂ ਇੱਕ ਮਿੰਟ ਪਹਿਲਾਂ ਅਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਲਗਾਉਣੀ ਹੋਵੇਗੀ।