ਪ੍ਰਵਾਸੀ ਮਹਿਲਾ ਨੇ ਪਿੰਡ ਆਲਮਗੀਰ ਦੇ ਸਰਪੰਚ 'ਤੇ ਲਾਏ ਜ਼ਬਰ ਜਨਾਹ ਦੇ ਦੋਸ਼
ਪ੍ਰਵਾਸੀ ਮਹਿਲਾ ਨੇ ਪਿੰਡ ਆਲਮਗੀਰ ਦੇ ਸਰਪੰਚ 'ਤੇ ਲਾਏ ਜ਼ਬਰ ਜਨਾਹ ਦੇ ਦੋਸ਼
ਲੁਧਿਆਣਾ,7 ਅਪ੍ਰੈਲ 2024 :ਲੁਧਿਆਣਾ ਦੇ ਪਿੰਡ ਆਲਮਗੀਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਸਰਪੰਚ ਕਰਮਜੋਤ ਸਿੰਘ ਜੋਤੀ ਤੇ ਇੱਕ ਪ੍ਰਵਾਸੀ ਮਹਿਲਾ ਵੱਲੋਂ ਜ਼ਬਰਦਸਤੀ ਦੇ ਗੰਭੀਰ ਆਰੋਪ ਲਗਾਏ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਉਸ ਮਹਿਲਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਪੰਚ ਕਰਮਜੋਤ ਸਿੰਘ ਜੋਤੀ ਉਸ ਨਾਲ ਜ਼ਬਰਦਸਤੀ ਨਜਾਇਜ਼ ਸੰਬੰਧ ਬਣਾ ਰਿਹਾ ਹੈ | ਉਸ ਮਹਿਲਾ ਅਤੇ ਉਸਦੇ ਪਤੀ ਨੇ ਇਸ ਬਾਰੇ ਸਹੀ ਸਮੇਂ ਤੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਨਾਂ ਨੇ ਦੱਸਿਆ ਕਿ ਜਦੋਂ ਵੀ ਉਹ ਇਸ ਮਾਮਲੇ ਬਾਰੇ ਆਵਾਜ਼ ਉਠਾਉਂਦੇ ਸਨ, ਉਨ੍ਹਾਂ ਨੂੰ ਸਰਪੰਚ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ । ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇ ਅਤੇ ਇਸ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ। ਜਦੋਂ ਇਸ ਬਾਰੇ ਸਰਪੰਚ ਕਰਮਜੋਤ ਸਿੰਘ ਜੋਤੀ ਨਾਲ ਗੱਲ ਕੀਤੀ ਗਈ, ਤਾਂ ਉਸਨੇ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਇਹ ਸਭ ਉਸ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਵਾਏਗਾ।