ਜਿਲ੍ਹਾ ਲੁਧਿਆਣਾ ਦਿਹਾਤੀ ਦੇ ਬੀ ਜੇ ਪੀ ਵਰਕਰਾਂ ਦੀ ਹੋਈ ਅਹਿਮ ਮੀਟਿੰਗ
ਜਿਲ੍ਹਾ ਲੁਧਿਆਣਾ ਦਿਹਾਤੀ ਦੇ ਬੀ ਜੇ ਪੀ ਵਰਕਰਾਂ ਦੀ ਹੋਈ ਅਹਿਮ ਮੀਟਿੰਗ
ਡੇਹਲੋਂ 4 ਅਪ੍ਰੈਲ (ਜਸਵੀਰ ਸਿੰਘ ਗੁਰਮ ) :- ਅੱਜ ਨੇੜਲੇ ਪਿੰਡ ਆਲਮਗੀਰ ਵਿਖੇ ਬੀਜੇਪੀ ਲੁਧਿਆਣਾ ਦਿਹਾਤੀ ਦੇ ਵਰਕਰਾਂ ਦੀ ਅਹਿਮ ਮੀਟਿੰਗ ਬੁਲਾਈ ਗਈ।ਜਿਸ ਵਿੱਚ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਤੇ ਇਸ ਮੌਕੇ ਹਲਕਾ ਗਿੱਲ ਦੇ ਇੰਚਾਰਜ ਬੱਚਾ ਰਾਮ ਲੱਦੜ ਨੇ ਸੁੱਚਾ ਰਾਮ ਲੱਦੜ ਨੇ ਵਰਕਰਾਂ ਨੂੰ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਕਿਸਾਨ ਨਿਧੀ ਯੋਜਨਾ ਅਤੇ ਹੋਰ ਵੀ ਕਈ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਲੁਧਿਆਣਾ ਦੇ ਦਿਹਾਤੀ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਕਿਹਾ ਕਿ ਸਾਡਾ ਮਕਸਦ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।ਇਸ ਮੌਕੇ ਹਲਕਾ ਗਿੱਲ ਇੰਚਾਰਜ ਆਰ ਐਸ ਲੱਦੜ,ਰਸ਼ਪਾਲ ਸਿੰਘ ਜਰਨਲ ਸੈਕਟਰੀ, ਯੂਥ ਪ੍ਰਧਾਨ ਕੁਲਵਿੰਦਰ ਸਿੰਘ ਸੈਂਕੀ ਜੱਸੋਵਾਲ,ਗੁਰਚਰਨ ਸਿੰਘ ਰਾਜਪੂਤ, ਕਮਲਜੋਤ ਸਿੰਘ, ਹਰਮਿੰਦਰ ਸਿੰਘ ਹਰਸ,ਵਿਨੇ ਕੁਮਾਰ, ਵਿਕਾਸ,ਰਾਜਦੇਵ, ਰੋਹਿਤ ਮੰਜਾਲ,ਬਲਵੰਤ ਸਿੰਘ,ਅਰਸ਼ਦੀਪ ਸਿੰਘ, ਮਨਦੀਪ ਸਿੰਘ, ਪਰਮਪ੍ਰੀਤ ਸਿੰਘ, ਪਰਮਿੰਦਰ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰ ਸ਼ਾਮਿਲ ਸਨ