ਈਡੀ ਵੱਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ 22 ਕਰੋੜ ਦੀ ਜਾਇਦਾਦ ਜਬਤ

ਈਡੀ ਵੱਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ 22 ਕਰੋੜ ਦੀ ਜਾਇਦਾਦ ਜਬਤ 

ਕਪੂਰਥਲਾ, 4 ਅਪ੍ਰੈਲ:- ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਜਬਤ ਕਰ ਲਿਆ ਹੈ। ਈਡੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਰਾਣਾ ਗੁਰਜੀਤ ਦੀ ਸ਼ੂਗਰ ਦੀ ਵੱਖ ਵੱਖ ਥਾਵਾਂ ’ਤੇ 22 ਕਰੋੜ ਦੀ ਜਾਇਦਾਦ ਨੂੰ ਜਬਤ ਕੀਤਾ ਗਿਆ ਹੈ। ਇਹ ਕਾਰਵਾਈ ਐਫਈਐਮਏ ਦੇ ਅਧੀਨ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 18 ਮਿਲੀਅਨ ਸ਼ੇਅਰ ਹੋਲਡਰ ਦੇ ਜਰੀਏ ਲੋਨ ਲਿਆ ਸੀ। ਜਿਸ ਦੇ ਬਾਰੇ ਸੇਬੀ ਅਤੇ ਆਰਬੀਆਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸੇ ਮਾਮਲੇ ਦੇ ਵਿੱਚ ਸਾਲ 2018 ਵਿੱਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਕੋਲੋਂ ਵੀ ਈਡੀ ਵੱਲੋਂ ਪੁੱਛ ਕਿਛ ਕੀਤੀ ਗਈ ਸੀ। ਇਸ ਮਾਮਲੇ ’ਚ ਜੀਡੀਆਰ ਨੂੰ ਅਣਦੇਖਾ ਕੀਤਾ ਗਿਆ ਹੈ।

Share this post