ਬਠਿੰਡਾ ਪੁਲਿਸ ਵੱਲੋਂ ਥਾਰ ਗੱਡੀ ਵਿੱਚ ਸਵਾਰ ਮਹੀਲਾ ਕਾਂਸਟੇਬਲ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਬਠਿੰਡਾ ਪੁਲਿਸ ਵੱਲੋਂ ਥਾਰ ਗੱਡੀ ਵਿੱਚ ਸਵਾਰ ਮਹੀਲਾ ਕਾਂਸਟੇਬਲ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

3 ਅਪ੍ਰੈਲ:- ਬੀਤੇ ਕੱਲ ਬਠਿੰਡਾ ਪੁਲਿਸ ਵੱਲੋਂ ਥਾਰ ਗੱਡੀ ਵਿੱਚ ਸਵਾਰ ਸੀਨੀਅਰ ਮਹੀਲਾ ਪੁਲਿਸ ਕਾਂਸਟੇਬਲ ਨੂੰ ਕਰੀਬ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਹਿ ਸਿੰਘ ਵਾਲਾ ਹੋਈ, ਜੋ ਮਾਨਸਾ ਜ਼ਿਲ੍ਹੇ 'ਚ ਤਇਨਾਤ ਸੀ ਪਰ ਆਰਜੀ ਤੌਰ 'ਤੇ ਬਠਿੰਡਾ ਵਿੱਚ ਆਪਣੀ ਡਿਊਟੀ ਨਿਭਾਉਣ ਆਈ ਹੋਈ ਸੀ। ਬਠਿੰਡਾ ਪੁਲਿਸ ਨੇ ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਮਾਨਯੋਗ ਅਦਾਲਤ ਨੇ ਬਠਿੰਡਾ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਪਰ ਬਠਿੰਡਾ ਪੁਲਿਸ ਨੇ ਕਥਿਤ ਆਰੋਪੀ ਮਹਿਲਾ ਕਾਂਸਟੇਬਲ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ।

Share this post