ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਆਪਣੇ ਪਿੰਡ ਵਿਖੇ ਸੱਦਿਆ ਵੱਡਾ ਇਕੱਠ, ਕਿਸਾਨਾਂ ਨੂੰ ਮਿਲਕੇ ਅਗਲੀ ਰਣਨੀਤੀ ਕਰਨਗੇ ਤਿਆਰ
ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਆਪਣੇ ਪਿੰਡ ਵਿਖੇ ਸੱਦਿਆ ਵੱਡਾ ਇਕੱਠ, ਕਿਸਾਨਾਂ ਨੂੰ ਮਿਲਕੇ ਅਗਲੀ ਰਣਨੀਤੀ ਕਰਨਗੇ ਤਿਆਰ
3 ਅਪ੍ਰੈਲ:- ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਪਿੰਡ ਡੱਲੇਵਾਲ ਜਾ ਰਹੇ ਹਨ। ਜਿੱਥੇ ਉਨ੍ਹਾਂ ਨੇ ਵੱਡਾ ਇਕੱਠ ਸੱਦਿਆ ਹੈ। ਜਿੱਥੇ ਉਹ ਕਿਸਾਨਾਂ ਦੇ ਨਾਲ ਮਿਲਕੇ ਆਪਣੀ ਅਗਲੀ ਰਣਨੀਤੀ ਤਿਆਰ ਕਰਨਗੇ। ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਕਿਸਾਨੀ ਹੱਕਾਂ ਦੇ ਲਈ ਸੰਘਰਸ਼ ਕਰਦੇ ਰਹਿਣਗੇ। ਪੰਜਾਬ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਮੋਰਚਿਆਂ ਨੂੰ ਜ਼ਬਰਦਸਤੀ ਖਤਮ ਕਰਵਾਏ ਜਾਣ ਤੋਂ ਬਾਅਦ, ਕਿਸਾਨ ਸੰਗਠਨਾਂ ਨੇ ਰਾਜ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਸਭ ਜ਼ਿਿਲ੍ਹਆਂ 'ਚ ਕਿਸਾਨ ਮਹਾਂਪੰਚਾਇਤਾਂ ਕਰਨ ਦਾ ਐਲਾਨ ਕੀਤਾ ਹੈ। ਸ਼ੁਰੂਆਤ 3 ਅਪ੍ਰੈਲ ਨੂੰ ਫ਼ਰੀਦਕੋਟ 'ਚ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲਾ ਤੋਂ ਹੋਵੇਗੀ। ਇਸ ਤੋਂ ਪਹਿਲਾਂ, 6, 7 ਅਤੇ 8 ਅਪਰੈਲ ਨੂੰ ਸਰਹਿੰਦ, ਧਨੌਲਾ ਅਤੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ 'ਚ ਮਹਾਂਪੰਚਾਇਤਾਂ ਹੋਣੀਆਂ ਨਿਰਧਾਰਤ ਸਨ।