ਕਰਨਾਟਕ ਹਾਈ ਕੋਰਟ ਵੱਲੋਂ ਉਬੇਰ, ਓਲਾ ਅਤੇ ਰੈਪਿਡੋ ‘ਤੇ ਪਾਬੰਦੀ।
ਕਰਨਾਟਕ ਹਾਈ ਕੋਰਟ ਵੱਲੋਂ ਉਬੇਰ, ਓਲਾ ਅਤੇ ਰੈਪਿਡੋ ‘ਤੇ ਪਾਬੰਦੀ।
ਕਰਨਾਟਕ, 3 ਅਪ੍ਰੈਲ:- ਕਰਨਾਟਕ ਹਾਈ ਕੋਰਟ ਨੇ ਰਾਜ ਵਿੱਚ ਚੱਲ ਰਹੀਆਂ ਸਾਰੀਆਂ ਬਾਈਕ ਟੈਕਸੀ ਸੇਵਾਵਾਂ ਨੂੰ 6 ਹਫ਼ਤਿਆਂ ਦੇ ਅੰਦਰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਹ ਪਾਬੰਦੀ ਉਬੇਰ, ਓਲਾ ਅਤੇ ਰੈਪਿਡੋ ਵਰਗੀਆਂ ਐਪ-ਆਧਾਰਿਤ ਰਾਈਡ-ਹੇਲੰਿਗ ਕੰਪਨੀਆਂ ‘ਤੇ ਲਾਗੂ ਹੋਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਸਰਕਾਰ ਮੋਟਰ ਵਹੀਕਲ ਐਕਟ, 1988 ਦੀ ਧਾਰਾ 93 ਅਨੁਸਾਰ ਸਪੱਸ਼ਟ ਨਿਯਮ ਜਾਰੀ ਨਹੀਂ ਕਰਦੀ, ਉਦੋਂ ਤੱਕ ਇਹ ਸੇਵਾਵਾਂ ਗੈਰ-ਕਾਨੂੰਨੀ ਮੰਨੀ ਜਾਣਗੀਆਂ। ਇਸ ਫੈਸਲੇ ਕਾਰਨ ਬਾਈਕ ਟੈਕਸੀ ਡਰਾਈਵਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ, ਜਦਕਿ ਕੰਪਨੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦੀ ਉਮੀਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਰਨਾਟਕ ਸਰਕਾਰ ਨਵੇਂ ਨਿਯਮ ਕਦੋਂ ਤਕ ਲਾਗੂ ਕਰਦੀ ਹੈ।