ਕਿਸਾਨਾਂ ਦੇ ਹਿੱਤ ਵਿੱਚ ਕੁਝ ਸਰਹੱਦੀ ਥਾਵਾਂ 'ਤੇ 9 ਕਿਲੋਮੀਟਰ ਤੱਕ ਕੰਡੇਦਾਰ ਤਾਰ ਖਿਸਕਾਉਣ ਦੀ ਮਨਜ਼ੂਰੀ : ਗੁਲਾਬ ਚੰਦ ਕਟਾਰੀਆ
ਕਿਸਾਨਾਂ ਦੇ ਹਿੱਤ ਵਿੱਚ ਕੁਝ ਸਰਹੱਦੀ ਥਾਵਾਂ 'ਤੇ 9 ਕਿਲੋਮੀਟਰ ਤੱਕ ਕੰਡੇਦਾਰ ਤਾਰ ਖਿਸਕਾਉਣ ਦੀ ਮਨਜ਼ੂਰੀ : ਗੁਲਾਬ ਚੰਦ ਕਟਾਰੀਆ
ਚੰਡੀਗੜ੍ਹ, 1 ਅਪਰੈਲ:– ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਲਾਨ ਕੀਤਾ ਕਿ ਕੇਂਦਰੀ ਸਰਕਾਰ ਨੇ ਕਿਸਾਨਾਂ ਦੇ ਹਿਤ 'ਚ ਕੁਝ ਸਰਹੱਦੀ ਥਾਵਾਂ 'ਤੇ ਲੱਗਭੱਗ 9 ਕਿਲੋਮੀਟਰ ਤਕ ਕੰਡੇਦਾਰ ਤਾਰ ਖਿਸਕਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਲਈ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਕੰਮ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਗਵਰਨਰ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।ਗਵਰਨਰ ਕਟਾਰੀਆ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਕਿਸਾਨਾਂ ਦੀ ਲੰਬੀ ਚੱਲੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਲਿਆ ਗਿਆ ਹੈ, ਜਿਨ੍ਹਾਂ ਦੀਆਂ ਖੇਤੀਬਾੜੀ ਜ਼ਮੀਨਾਂ ਮੌਜੂਦਾ ਕੰਡੇਦਾਰ ਤਾਰ ਪਾਰ ਸਥਿਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨ ਆਪਣੇ ਖੇਤਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੇ, ਜਿਸ ਨਾਲ ਖੇਤੀਬਾੜੀ ਉਤਪਾਦਨ ਵਿੱਚ ਸੁਧਾਰ ਹੋਵੇਗਾ।