ਕਲਗੀਧਰ ਅਕੈਡਮੀ ਦੁੱਗਰੀ ’ਚ ਵਿਸ਼ਵ ਜਲ ਦਿਵਸ ਮਨਾਇਆ
ਕਲਗੀਧਰ ਅਕੈਡਮੀ ਦੁੱਗਰੀ ’ਚ ਵਿਸ਼ਵ ਜਲ ਦਿਵਸ ਮਨਾਇਆ
ਸਾਹਨੇਵਾਲ, 22 ਮਾਰਚ:- ਕਲਗੀਧਰ ਅਕੈਡਮੀ ਦੁੱਗਰੀ ਨੇ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਇਹ ਸਮਾਗਮ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਫੈਜ਼ਾਨ ਜ਼ੂਹਰ, ਸੂਬੇਦਾਰ ਮੇਜਰ ਸੁਖਦੇਵ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ ਅਫਸਰ ਗੁਰਦੀਪ ਸਿੰਘ ਅਤੇ ਸੂਬੇਦਾਰ ਬਲਵੀਰ ਸਿੰਘ ਕੈਡਿਟਾਂ ਦੇ ਨਾਲ ਹਾਜ਼ਰ ਰਹੇ। ਵਿਸ਼ਵ ਜਲ ਦਿਵਸ 2025 ਦਾ ਥੀਮ ‘‘ਗਲੇਸ਼ੀਅਰ ਸੰਭਾਲ’’ ਕੈਡਿਟਾਂ ਨੇ ਗਲੇਸ਼ੀਅਰਾਂ ਦੀ ਸੁਰੱਖਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਜਲਵਾਯੂ ਪਰਿਵਰਤਨ ਕਾਰਨ ਚਿੰਤਾਂਜਨਕ ਦਰ ਨਾਲ ਪਿਘਲ ਰਹੇ ਹਨ। ਕਲਗੀਧਰ ਅਕੈਡਮੀ ਦੁੱਗਰੀ ਦੇ ਐਨ.ਸੀ.ਸੀ ਕੈਡਿਟਾਂ ਨੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਗਲੇਸ਼ੀਅਰ ਸੰਭਾਲ ਦੀ ਮਹੱਤਤਾ ਅਤੇ ਵਿਸ਼ਵ ਜਲ ਸੰਕਟ ਤੇ ਇਸਦੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਕੁਇਜ਼ ਅਤੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਸਮੇਤ ਗਤੀਵਿਧੀਆਂ ਵਿਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਅਤੇ ਪ੍ਰਿੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਭਾਗ ਲੈਣ ਵਾਲੇ ਕੈਡਿਟਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਾਈਚਾਰੇ ਵਿਚ ਪਾਣੀ ਸੰਭਾਲ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ