ਪੰਜਾਬ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਠੁਕਰਾਇਆ, ਰੱਖੀਆਂ ਇਹ ਸ਼ਰਤਾਂ…
ਪੰਜਾਬ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਠੁਕਰਾਇਆ, ਰੱਖੀਆਂ ਇਹ ਸ਼ਰਤਾਂ…
ਚੰਡੀਗੜ੍ਹ, 21 ਮਾਰਚ: ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਨੂੰ ਠੁਕਰਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਾਡੇ ਸਾਥੀ ਕਿਸਾਨ ਰਿਹਾਅ ਨਹੀਂ ਕੀਤੇ ਜਾਂਦੇ, ਮੀਟਿੰਗ ਕਰਨੀ ਸੰਭਵ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਮੋਰਚੇ ਦੇ ਬੁਲਾਰਿਆਂ ਨੇ ਆਖਿਆ ਕਿ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ ਪਰ ਸਰਕਾਰ ਨੇ ਜੋ ਮਾਹੌਲ ਸਿਰਜਿਆ ਹੈ, ਅਜਿਹੇ ਮਾਹੌਲ ਵਿਚ ਮੀਟਿੰਗ ਨਹੀਂ ਹੋ ਸਕਦੀ। ਸਰਕਾਰ ਨੇ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਚੁੱਕਣ ਵਾਸਤੇ ਸਾਡੇ ਕਿਸਾਨਾਂ ਨੂੰ ਧੋਖੇ ਨਾਲ ਹਿਰਾਸਤ ਵਿਚ ਲਿਆ ਤੇ ਜੇਲ੍ਹਾਂ ਵਿਚ ਭੇਜਿਆ। ਉਹਨਾਂ ਕਿਹਾ ਕਿ ਪਹਿਲੀ ਸ਼ਰਤ ਇਹ ਹੈ ਕਿ ਸਾਡੇ ਸਾਥੀ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਦੂਜੀ ਸ਼ਰਤ ਇਹ ਹੈ ਕਿ ਮਾਹੌਲ ਠੀਕ ਕੀਤਾ ਜਾਵੇ, ਇਸ ਮਗਰੋਂ ਹੀ ਮੀਟਿੰਗ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹਵੀ ਫੈਸਲਾ ਲਿਆ ਗਿਆ ਕਿ 24 ਮਾਰਚ ਨੂੰ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਰੋਸ ਧਰਨੇ ਦਿੱਤੇ ਜਾਣਗੇ।