ਫੌਜ ਦੇ ਕਰਨਲ ਉੱਪਰ ਹੋਏ ਹਮਲੇ ਦੌਰਾਨ ਡੀਸੀ ਪਟਿਆਲਾ ਦਾ ਸਾਬਕਾ ਫੌਜੀਆਂ ਵੱਲੋਂ ਕੀਤਾ ਜਾਵੇਗਾ ਘਰਾਓ

ਫੌਜ ਦੇ ਕਰਨਲ ਉੱਪਰ ਹੋਏ ਹਮਲੇ ਦੌਰਾਨ ਡੀਸੀ ਪਟਿਆਲਾ ਦਾ ਸਾਬਕਾ ਫੌਜੀਆਂ ਵੱਲੋਂ ਕੀਤਾ ਜਾਵੇਗਾ ਘਰਾਓ 

21 ਮਾਰਚ (ਗੁਰਪ੍ਰੀਤ ਸਿੰਘ /ਕਾਦੀਆਂ):- ਬੀਤੇ ਦਿਨੀ ਪਟਿਆਲਾ ਸ਼ਹਿਰ ਦੇ ਵਿੱਚ ਕੁਝ ਪੰਜਾਬ ਪੁਲਿਸ ਦੇ ਅਫਸਰਾਂ ਦੇ ਵੱਲੋਂ ਫੌਜ ਦੇ ਕਰਨਲ ਦੇ ਉੱਪਰ ਅਤੇ ਉਹਨਾਂ ਦੇ ਬੇਟੇ ਦੇ ਉੱਪਰ ਭਾਰੀ ਤਸ਼ੱਦਦ ਕਰਦਿਆਂ ਉਹਨਾਂ ਨੂੰ ਗੰਭੀਰ ਜਖਮੀ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਪਰ ਸਰਕਾਰ ਅਤੇ ਪ੍ਰਸ਼ਾਸਨ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਨੂੰ ਗੁਮਰਾਹ ਕਰ ਰਹੀ । ਜਿਸ ਦੇ ਸੰਬੰਧ ਵਿੱਚ ਅੱਜ ਕਸਬਾ ਹਰਚੋਵਾਲ ਦੇ ਵਿੱਚ ਵੈਟਰਨਰਜ ਵੈਲਫੇਅਰ ਆਰਗਨਾਈਜੇਸ਼ਨ ਅਤੇ ਹੋਰਨਾਂ ਜਥੇਬੰਦੀਆਂ ਦੇ ਵੱਲੋਂ ਭਾਰੀ ਇਕੱਠ ਕਰਦਿਆਂ ਕਿਹਾ ਗਿਆ ਕਿ 22 ਮਾਰਚ ਨੂੰ ਪਟਿਆਲਾ ਦੇ ਡੀਸੀ ਦਫਤਰ ਵਿਖੇ ਵੱਡੇ ਪੱਧਰ ਤੇ ਜਥੇਬੰਦੀ ਦੇ ਵੱਲੋਂ ਅਤੇ ਹੋਰਨਾਂ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸਾਬਕਾ ਫੌਜੀ ਸ਼ਮੂਲੀਅਤ ਕਰਨਗੇ। ਜਿੰਨੀ ਦੇਰ ਤੱਕ ਕਰਨਲ ਅਤੇ ਉਹਨਾਂ ਦੇ ਬੇਟੇ ਅਤੇ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਜਾਂ ਪ੍ਰਸ਼ਾਸਨ ਇਨਸਾਫ ਨਹੀਂ ਦੇ ਦਿੰਦੀ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਗੱਲਬਾਤ ਦੌਰਾਨ ਕੈਪਟਨ ਧਰਮਿੰਦਰ ਸਿੰਘ ਰਿਆੜ ਹਰਚੋਵਾਲ ਨੇ ਦੱਸਿਆ ਕੀ ਜੇਕਰ ਪੰਜਾਬ ਦੇ ਅੰਦਰ ਦੇਸ਼ ਦੀ ਰਖਵਾਲੀ ਕਰਨ ਵਾਲੇ ਫੌਜ ਦੇ ਜਵਾਨ ਹੀ ਸੁਰੱਖਿਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਅਸੀਂ ਇਸ ਤੋਂ ਅੰਦਾਜਾ ਲਗਾ ਸਕਦੇ ਹਾਂ। ਅੱਜ ਸਮਾਂ ਹੈ ਸਾਨੂੰ ਇਕੱਤਰ ਹੋਣ ਦਾ ਅਤੇ ਆਓ ਰਲ ਮਿਲ ਕੇ ਇਕੱਠੇ ਹੋ ਕੇ ਕਰਨਲ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਵਾਈਏ ਅਤੇ ਪੰਜਾਬ ਪੁਲਿਸ ਦੇ ਜੋ ਅਧਿਕਾਰੀ ਹਨ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਵਾਈਏ ਤਾਂ ਜੋ ਭਵਿੱਖ ਦੇ ਵਿੱਚ ਅਜਿਹਾ ਕਦੇ ਵੀ ਨਾ ਵਾਪਰ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਧਰਮਿੰਦਰ ਸਿੰਘ ਸਰਪੰਚ ਹਰਚੋਵਾਲ ਪੀ ਆਰ ਓ ਪੰਜਾਬ ਅਤੇ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਵੈਟਰਨਜ ਵੇਲਫੇਅਰ ਔਰਗਨਾਈਜੇਸ਼ਨ, ਜਿਲ੍ਹਾ ਵੌਇਸ ਪ੍ਰਧਾਨ ਦਵਿੰਦਰ ਸਿੰਘ ਮੁਲਾਂਵਾਲ,,ਜਿਲ੍ਹਾ ਮੀਡੀਆ ਸਲਾਕਾਰ ਸੁੱਖਵਿੰਦਰ ਸਿੰਘ ਤੁਗਲਵਾਲ,ਜਿਲ੍ਹਾ ਜਰਨਲਸੈਕਟਰੀ ਸਤਵਿੰਦਰ ਸਿੰਘ,ਗੁਰਦਾਸਪੁਰ ਤਹਿਸੀਲ ਪ੍ਰਧਾਨ ਸੁਖਜਿੰਦਰ ਸਿੰਘ ਭੈਣੀ ਮੀਆਂ ਖਾਂ, ਵੌਇਸ ਪ੍ਰਧਾਨ ਹਰਦੀਪ ਸਿੰਘ ਅਵਾਣ ਗੁਰਦਾਸਪੁਰ ਤਹਿਸੀਲ ਪੀ ਆਰ ਓ ਹਰਦੀਪ ਸਿੰਘ ਪਤੀ ਗੁਰੂ ਨਾਨਕ ਨਗਰ,ਪ੍ਰਧਾਨ ਸੰਤੋਖ ਸਿੰਘ ਭੈਣੀ ਖਾਦਰ,ਗੁਰਦੇਵ ਸਿੰਘ ਸਰਪੰਚ ਮੁੰਨਣ ਕਲਾਂ,ਹਰਪਿੰਦਰ ਸਿੰਘ ਮੁੰਨਣ ਕਲਾਂ,ਸਰਵਣ ਸਿੰਘ ਮੁੰਨਣ ਕਲਾਂ, ਸੁਖਜੀਤ ਸਿੰਘ ਭਾਮੜੀ, ਲਖਵਿੰਦਰ ਸਿੰਘ ਤੁਗਲਵਾਲ,ਗੁਰਪ੍ਰੀਤ ਸਿੰਘ ਤੁਗਲਵਾਲ,ਤਰਲੋਕ ਸਿੰਘ ਸੂਚ ,ਮਲੂਕ ਸਿੰਘ ਔਲਖ,ਬਾਟਾਲਾ ਤਹਿਸੀਲ ਪ੍ਰਧਾਨ ਤੇਜਿੰਦਰ ਸਿੰਘ ਮੇਤਲਾ,ਵੌਇਸ ਮੇਜਰ ਸਿੰਘ ਔਲਖ, ਪੀ ਆਰ ਓ ਜਸਵਿੰਦਰ ਸਿੰਘ ਖ਼ਾਲਸਾ,ਕਾਦੀਆਂ ਬਲਾਕ ਪ੍ਰਧਾਨ ਤਰਲੋਕ ਸਿੰਘ,ਮਾਸਟਰ ਸੁਰਜੀਤ ਸਿੰਘ,ਬੁਢਾਕੋਟ,ਮਾਸਟਰ ਮਨਜਿੰਦਰ ਸਿੰਘ ਤੁਗਲਵਾਲ,ਜਸਵਿੰਦਰਜੀਤ ਸਿੰਘ ਤੁਗਲਵਾਲ ਸਮੇਤ ਹੋਰ ਵੀ ਵੱਖ ਵੱਖ ਸਾਬਕਾ ਸੈਨਿਕ ਮਜੂਦ ਸਨ।

Ads

Share this post