'ਵਿਸ਼ਵ ਡਾਊਨ ਸਿੰਡਰੋਮ ਦਿਵਸ' ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ 16 ਪ੍ਰੇਰਨਾਦਾਇਕ ਬੱਚਿਆਂ ਦਾ ਵਿਸ਼ੇਸ਼ ਸਨਮਾਨ
'ਵਿਸ਼ਵ ਡਾਊਨ ਸਿੰਡਰੋਮ ਦਿਵਸ' ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ 16 ਪ੍ਰੇਰਨਾਦਾਇਕ ਬੱਚਿਆਂ ਦਾ ਵਿਸ਼ੇਸ਼ ਸਨਮਾਨ
ਲੁਧਿਆਣਾ, 21 ਮਾਰਚ:- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 'ਵਿਸ਼ਵ ਡਾਊਨ ਸਿੰਡਰੋਮ ਦਿਵਸ' ਮੌਕੇ, ਉਮੀਦ ਪ੍ਰੋਜੈਕਟ (ਦਿਵਯਾਂਗਜਨਾਂ ਦੇ ਸਿੱਖਿਆ ਅਤੇ ਸਸ਼ਕਤੀਕਰਨ ਲਈ ਮਿਸ਼ਨ) ਅਧੀਨ ਪ੍ਰਮੁੱਖ ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸਮੂਹਾਂ ਦੇ ਸਹਿਯੋਗ ਨਾਲ, ਡਾਊਨ ਸਿੰਡਰੋਮ ਵਾਲੇ 16 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਤਾਕਤ, ਪ੍ਰਾਪਤੀਆਂ ਅਤੇ ਦ੍ਰਿੜਤਾ ਦਾ ਜਸ਼ਨ ਮਨਾਇਆ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਦਫ਼ਤਰ ਦਾ ਪਹਿਲਾ ਦਿਨ ਇਸ ਨੇਕ ਕਾਰਜ ਲਈ ਸਮਰਪਿਤ ਕੀਤਾ। ਉਨ੍ਹਾਂ ਡਾਊਨ ਸਿੰਡਰੋਮ ਵਾਲੇ 16 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਔਖਾ ਪੈਂਡਾ ਤੈਅ ਕਰਦਿਆਂ ਖੇਡਾਂ, ਕਲਾ, ਉੱਦਮਤਾ, ਅਕਾਦਮਿਕ ਅਤੇ ਭਾਈਚਾਰਕ ਸੇਵਾ ਵਰਗੇ ਖੇਤਰਾਂ ਵਿੱਚ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ।
ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਬਿਹਤਰੀ ਲਈ ਭਰਪੂਰ ਸਹਿਯੋਗ ਕਰ ਰਿਹਾ ਹੈ. ਉਨ੍ਹਾਂ ਕਿਹਾ ਕਿ ਦਿਿਵਆਂਜਨਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਇਆ ਜਾ ਸਕੇ।
ਸਨਮਾਨਿਤ ਬੱਚਿਆਂ ਨੇ ਆਸ਼ੀਰਵਾਦ, ਦਰਪਣ ਆਟਿਜ਼ਮ ਸੈਂਟਰ, ਨਿਰਦੋਸ਼ ਸਕੂਲ, ਏਕ ਪਰਿਆਸ ਅਤੇ ਸਿਟੀ ਨੀਡਜ਼ ਸਮੇਤ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੀ ਨੁਮਾਇੰਦਗੀ ਕੀਤੀ।
ਪੁਰਸਕਾਰ ਜੇਤੂਆਂ ਵਿੱਚ ਸਤਵਿੰਦਰ ਕੌਰ (ਰਾਸ਼ਟਰੀ ਬੋਸ ਚੈਂਪੀਅਨ), ਅਨਮੋਲ ਭੱਟ (ਰਾਸ਼ਟਰੀ ਸਕੇਟਿੰਗ ਪ੍ਰਤਿਭਾ), ਕਾਨੂ ਗੁਲਾਟੀ (ਰਚਨਾਤਮਕ ਉੱਦਮੀ), ਲਕਸ਼ਮੀ (ਗੋਲਡ ਮੈਡਲਿਸਟ ਅਤੇ ਡਾਂਸਰ), ਦਿਵਯਾਂਸ਼ੀ (ਸਿਲਵਰ ਤਗਮਾ ਜੇਤੂ ਐਥਲੀਟ), ਗੁਰਜੋਤ (ਸੋਨ ਤਗਮਾ ਜੇਤੂ ਦੌੜਾਕ), ਜਸਕਰਨ ਸਿੰਘ (ਬਹੁਪੱਖੀ ਵਰਕਰ ਅਤੇ ਸ਼ੈੱਫ), ਅਰਸ਼ਪ੍ਰੀਤ ਕੌਰ (ਮਿਹਨਤੀ ਵਿਿਦਆਰਥੀ), ਇਸ਼ਿਕਾ ਅਗਰਵਾਲ (ਬਹੁ-ਪ੍ਰਤਿਭਾਸ਼ਾਲੀ ਕਲਾਕਾਰ), ਦਿਵਯਮ ਸ੍ਰੀਵਾਸਤਵ ) ਆਤਮਵਿਸ਼ਵਾਸੀ ਅਤੇ ਸੁਤੰਤਰ ਨੌਜਵਾਨ ਲਰਨਰ), ਕ੍ਰਿਸ਼ਨਾ ਅਗਰਵਾਲ (ਜ਼ਿੰਮੇਵਾਰ ਵਿਿਦਆਰਥੀ ਅਤੇ ਘਰੇਲੂ ਸਹਾਇਕ), ਕਪਿਲ (ਹੈਲਪਿੰਡ ਹੈਂਡ ਅਤੇ ਰਚਨਾਤਮਕ ਆਤਮਾ), ਗੁਰਨੂਰ ਸਿੰਘ (ਟ੍ਰੈਕ 'ਤੇ ਚੈਂਪੀਅਨ, ਸੋਨੇ ਅਤੇ ਚਾਂਦੀ ਦਾ ਤਗਮਾ ਜੇਤੂ), ਵੰਦਿਤ ਜੈਨ (ਕਲੇਅ ਆਰਟਿਸਟ ਅਤੇ ਉੱਦਮੀ), ਅਮਾਇਰਾ (ਡੂੰਘੀ ਸਮਝ ਵਾਲੀ ਨੌਜਵਾਨ ਲੜਕੀ), ਪ੍ਰਿਯੰਕਾ ਅਹੂਜਾ (ਆਜ਼ਾਦੀ ਦਾ ਚਾਨਣ ਮੁਨਾਰਾ) ਸ਼ਾਮਲ ਸਨ।
ਬਾਅਦ ਵਿੱਚ, ਡੀ.ਡੀ.ਐਫ. ਲੁਧਿਆਣਾ ਅੰਬਰ ਬੰਦੋਪਾਧਿਆਏ ਨੇ ਡਿਪਟੀ ਕਮਿਸ਼ਨਰ ਨੂੰ ਪ੍ਰੋਜੈਕਟ ਉਮੀਦ ਬਾਰੇ ਵੀ ਜਾਣਕਾਰੀ ਦਿੱਤੀ, ਜੋ ਕਿ ਰੈੱਡ ਕਰਾਸ ਸੋਸਾਇਟੀ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਵਿਅਕਤੀਆਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਨਵੀਂ ਪਹਿਲਕਦਮੀ ਹੈ।
ਇਸ ਮੌਕੇ ਡਾ ਨੀਲਮ ਸੋਢੀ, ਸਨਮ ਮਹਿਰਾ ਐਨ.ਜੀ.ਓ ਆਸ਼ੀਰਵਾਦ ਤੋਂ, ਕਿੱਟੀ ਬਖਸ਼ੀ, ਨਿਰਦੋਸ਼ ਤੋਂ ਐਚ.ਐਮ. ਸਿੰਘ, ਨਿਰੰਜਨ, ਦਰਪਣ ਆਟਿਜ਼ਮ ਸੈਂਟਰ ਤੋਂ ਅਸ਼ੋਕ, ਏਕ ਪਰਿਆਸ ਤੋਂ ਸਮੀਰਾ ਬੈਕਟਰ, ਸਿਟੀ ਨੀਡਜ਼ ਤੋਂ ਮਨੀਤ ਦੀਵਾਨ, ਰੈੱਡ ਕਰਾਸ ਸੋਸਾਇਟੀ ਲੁਧਿਆਣਾ ਦੇ ਸਕੱਤਰ ਨਵਨੀਤ ਜੋਸ਼ੀ ਅਤੇ ਹੋਰ ਵੀ ਮੌਜੂਦ ਸਨ।