ਹੋਲੇ ਮਹੱਲੇ ਤੇ ਸਜਾਏ ਲੇਨੋ ਵਿਖੇ ਮਹਾਨ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਦੀ ਗੂੰਜ
ਹੋਲੇ ਮਹੱਲੇ ਤੇ ਸਜਾਏ ਲੇਨੋ ਵਿਖੇ ਮਹਾਨ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਦੀ ਗੂੰਜ
ਗੁਰਦੁਆਰਾ ਸਾਹਿਬ ਲੇਨੋ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਜੱਥੇਬੰਦੀ ਕਲਤੂਰਾ ਸਿੱਖ ਦੁਆਰਾ ਸੰਗਤਾਂ ਨੂੰ ਲੰਗਰ ਪੰਗਤ ਵਿੱਚ ਛਕਾਇਆ*
18 ਮਾਰਚ (ਦਲਜੀਤ ਮੱਕੜ):- ਮਿਲਾਨ ਜਿੱਥੇ ਬੀਤੇ ਦਿਨੀ ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਹਾਲ ਦਾ ਪ੍ਰਤੀਕ ਹੋਲਾ ਮਹੱਲਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਲੱਖਾਂ ਦੀ ਸੰਗਤ ਜਿੱਥੇ ਖਾਲਸੇ ਦੀ ਧਰਤੀ ਨਤਮਸਤਕ ਹੋਈ। ਇਟਲੀ ਦੀ ਧਰਤੀ ਤੇ ਹੋਲੇ ਮਹੱਲੇ ਅਤੇ ਸਿੱਖ ਜਗਤ ਦੇ ਨਵੇਂ ਵਰੇ ਇੱਕ ਚੇਤ ਨਾਨਕਸ਼ਾਹੀ ਸੰਮਤ 557 ਦੇ ਨਵੇਂ ਵਰੇ ਨੂੰ ਮਨਾਉਂਦਿਆ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਦੀ ਸਮੂਹ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀਆਂ ਸਮੁੱਚੀਆ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਖਾਸੀਅਤ ਇਹ ਰਹੀ ਕਿ ਜਿਸ ਤਰਾਂ ਸਿੱਖ ਸੰਗਤ ਨੇ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਕੇ ਆਪਣਾ ਜੀਵਨ ਸਫਲ ਬਣਾਇਆ, ਉੱਥੇ ਹੀ ਗੁਰਦੁਆਰਾ ਸਾਹਿਬ ਲੇਨੋ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਜੱਥੇਬੰਦੀ ਕਲਤੂਰਾ ਸਿੱਖ ਦੁਆਰਾ ਗੁਰਦੁਆਰਾ ਸਾਹਿਬ ਵੱਲੋਂ ਚਲਾਈ ਗਈ ਗੁਰ ਮਰਿਆਦਾ ਪਹਿਲੇ ਪੰਗਤ ਪਾਛੇ ਸੰਗਤ ਦੀ ਗੁਰ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਯਤਨ ਨਾਲ ਸੰਗਤਾਂ ਨੂੰ ਲੰਗਰ ਪੰਗਤ ਵਿੱਚ ਛਕਾਇਆ। ਜਿਸਦੀ ਸਾਰੀਆਂ ਸੰਗਤਾਂ ਦੁਆਰਾ ਖੂਬ ਸ਼ਲਾਘਾ ਕੀਤੀ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਵਿੱਚ ਲੇਨੋ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਦੁਆਰਾ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਿਹੰਗ ਸਿੰਘਾਂ ਵੱਲੋ ਗਤਕਾ ਕਲਾ ਦੇ ਜੌਹਰ ਵਿਖਾਏ ਗਏ ਪ੍ਰਬੰਧਕ ਕਮੇਟੀ ਵੱਲੇ ਦੂਰੋਂ ਨੇੜਿਓ ਆਏ ਸੇਵਾਦਾਰਾਂ ਅਤੇ ਲੰਗਰਾਂ ਦਾ ਪ੍ਰਬੰਧ ਕਰਨ ਵਾਲ਼ੀਆਂ ਸੰਗਤਾਂ ਨੂੰ ਉੱਤੇ ਤੌਰ ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੁਆਰਾ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਅਤੇ ਨਾਨਕਸ਼ਾਹੀ ਸੰਮਤ 557 ਦੇ ਨਵੇਂ ਵਰੇ ਦੀਆ ਵਧਾਈਆਂ ਅਤੇ ਸੰਗਤਾ ਦਾ ਨਗਰ ਕੀਰਤਨ ਵਿੱਚ ਸਹਿਯੋਗ ਕਰਨ ਤੇ ਧੰਨਵਾਦ ਕੀਤਾ। ਉਨਾਂ ਇਹ ਵੀ ਆਖਿਆ ਕਿ ਲਗਾਤਾਰ ਪਿਛਲੇ ਦਿਨੀ ਬਾਰਿਸ਼ ਪੈਣ ਮਗਰੋ ਨਗਰ ਦਿਨ ਵਾਲੇ ਦਿਨ ਬਹੁਤ ਵਧੀਆ ਧੁੱਪ ਲੱਗੀ ਹੈ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ।