ਹੋਲੇ ਮਹੱਲੇ ਮੌਕੇ ਪੰਜ ਦਿਨਾਂ ਲੰਗਰ, ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਰਾਹੀਂ ਕੀਤੀ ਸੰਗਤਾਂ ਦੀ ਸੇਵਾ

ਹੋਲੇ ਮਹੱਲੇ ਮੌਕੇ ਪੰਜ ਦਿਨਾਂ ਲੰਗਰ, ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਰਾਹੀਂ ਕੀਤੀ ਸੰਗਤਾਂ ਦੀ ਸੇਵਾ 

ਮਾਛੀਵਾੜਾ ਸਾਹਿਬ, 18 ਮਾਰਚ (ਤਲਵਿੰਦਰ ਸਿੰਘ ਗਿੱਲ):- ਹੋਲੇ ਮਹੱਲੇ ਮੌਕੇ ਪੰਜਾਬ ਭਰ ਹੀ ਨਹੀਂ ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਸਿੰਖ ਸੰਗਤਾਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਅਤੇ ਵੱਖ-ਵੱਖ ਥਾਵਾਂ ਤੇ ਮੈਡੀਕਲ ਕੈਂਪ  ਲਗਾ ਕੇ ਲੋੜਵੰਦਾਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਗਿਆ। ਮਾਛੀਵਾੜਾ ਸਾਹਿਬ ਨਜ਼ਦੀਕ  ਰਾਹੋਂ ਰੋਡ ਤੇ  ਸਥਿਤ ਪਿੰਡ ਉਧੋਵਾਲ ਕਲਾਂ ਨੇੜੇ ਅਤੇ ਪਿੰਡ ਬੁੱਲੇਵਾਲ ਦੇ ਬਣੇ ਅੱਡੇ ਤੇ ਸ਼ਹੀਦਾਂ ਸਿੰਘਾਂ ਦੇ ਅਸਥਾਨ ਤੇ ਸੇਵਾ ਕਰ ਰਹੇ ਬਾਬਾ ਜਗੀਰ ਸਿੰਘ ਢੋਲਣਵਾਲ ਵਾਲਿਆਂ ਵੱਲੋਂ ਹੋਲੇ ਮਹੱਲੇ ਤੇ ਪੰਜ ਦਿਨਾਂ ਲੰਗਰ ਲਗਾਇਆ ਗਿਆ। ਬਾਬਾ ਜਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਤੇ ਇਹ ਲੰਗਰ 13 ਮਾਰਚ ਤੋਂ 17 ਮਾਰਚ ਤੱਕ ਲਗਾਇਆ ਗਿਆ । ਅੱਜ ਲੰਗਰ ਦੇ ਅੰਤਿਮ ਦਿਨ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਜਰੂਰਤਮੰਦ ਮਰੀਜ਼ਾਂ ਦਾ ਡਾਕਟਰਾਂ ਵੱਲੋਂ ਮੁਫਤ ਚੈੱਕ ਅਪ ਕੀਤਾ ਗਿਆ। ਇਸ ਮੌਕੇ ਲਿਵਾਸਾ ਹਸਪਤਾਲ ਆਈ.ਵੀ.ਵਾਈ ਖੰਨਾ ਦੇ ਡਾਕਟਰ ਜਸਪ੍ਰੀਤ ਸਿੰਘ ਵੱਲੋਂ ਬੀਪੀ, ਸ਼ੂਗਰ ਅਤੇ ਜਨਰਲ ਬਿਮਾਰੀਆਂ ਦੇ 100 ਤੋਂ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂ ਸ਼ਹਿਰ ਦੀ ਟੀਮ ਨੇ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ ਲੋਕਾਂ ਨੇ ਵਧ ਚੜ ਕੇ ਭਾਗ ਲਿਆ। ਬਲੱਡ ਬੈਂਕ ਦੀ ਟੀਮ ਵਿੱਚ ਡਾਕਟਰ ਮਨਜੋਤ ਕੌਰ ਤੋਂ ਇਲਾਵਾ ਅਮਨਦੀਪ ਕੌਰ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸ਼ਾਮਿਲ ਸਨ। ਇਸ ਮੌਕੇ ਮੈਡੀਕਲ ਕੈਂਪ ਦੀ ਸੇਵਾ ਕਰਨ ਵਾਲਿਆਂ ਵਿੱਚ ਅਸਥਾਨ ਸ਼ਹੀਦਾਂ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਜਗੀਰ ਸਿੰਘ ਢੋਲਣਵਾਲ, ਸਮਾਜ ਸੇਵੀ ਅਤੇ ਸਰਪੰਚ ਪਰਮਜੀਤ ਕੌਰ ਲੁਬਾਣਗੜ੍ਹ, ਸਮਾਜ ਸੇਵੀ ਅੰਤਰਜੋਤ ਸਿੰਘ ਸਮਰਾਲਾ, ਕੁਲਦੀਪ ਸਿੰਘ ਨਿਹੰਗ ਸਿੰਘ, ਹਰਨੇਕ ਸਿੰਘ ਲੁਬਾਣਗੜ੍ਹ , ਮਨਦੀਪ ਸਿੰਘ ਮੰਨਾ ਸਰਪੰਚ ਬੁੱਲੇਵਾਲ, ਗੁਰਦੀਪ ਸਿੰਘ ਪੰਚ ਬੁੱਲੇਵਾਲ, ਅਮਰਜੀਤ ਸਿੰਘ ਰਹੀਮਾਬਾਦ, ਸੱਜਣ ਸਿੰਘ, ਦਲਜੀਤ ਸਿੰਘ ਬੁੱਲੇਵਾਲ, ਇੰਦਰਜੀਤ ਸਿੰਘ, ਜਗਰੂਪ ਸਿੰਘ, ਗੁਰਮੇਲ ਸਿੰਘ ਗਰੇਵਾਲ, ਸੁਖਵਿੰਦਰ ਸਿੰਘ, ਰਾਜ ਸਿੰਘ, ਪਿੱਲੂ ਸਿੰਘ, ਪ੍ਰੇਮ ਸਿੰਘ ਲੁਬਾਣਗੜ੍ਹ,  ਵੈਦ ਬਲਵੀਰ ਸਿੰਘ, ਹਰਦੀਪ ਕੁਮਾਰ ਆਨੰਦ, ਦਿਲਬਾਗ ਸਿੰਘ, ਸੇਵਾ ਸਿੰਘ ਪਟਿਆਲਾ ਆਦੀ ਵੀ ਮੌਜੂਦ ਸਨ।

Ads

Share this post