ਪਿੰਡ ਤੁਗਲਵਾਲਾ ਦੇ ਵਿੱਚ ਹਾਨੀਕਾਰਕ ਨਸ਼ਿਆਂ ਦੀ ਵਿਕਰੀ ਅਤੇ ਸੇਵਨ ਤੇ ਪਾਬੰਦੀ ਦਾ ਮਤਾ ਪਾਸ
ਪਿੰਡ ਤੁਗਲਵਾਲਾ ਦੇ ਵਿੱਚ ਹਾਨੀਕਾਰਕ ਨਸ਼ਿਆਂ ਦੀ ਵਿਕਰੀ ਅਤੇ ਸੇਵਨ ਤੇ ਪਾਬੰਦੀ ਦਾ ਮਤਾ ਪਾਸ
ਪੰਚਾਇਤ ਨੇ ਕਿਹਾ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਹੋਇਆ ਨਜ਼ਰ ਆਇਆ ਤਾਂ ਉਸਦਾ ਸਾਥ ਨਹੀਂ ਦਿੱਤਾ ਜਾਵੇਗਾ
ਗੁਰਪ੍ਰੀਤ ਸਿੰਘ /ਕਾਦੀਆਂ 17 ਮਾਰਚ
ਗ੍ਰਾਮ ਪੰਚਾਇਤ ਪਿੰਡ ਤੁਗਲਵਾਲਾ ਦੇ ਵਿੱਚ ਸਮੁੱਚੀ ਪੰਚਾਇਤ ਦੇ ਵੱਲੋਂ ਮਤਾ ਪਾਸ ਕਰਦਿਆਂ ਪਿੰਡ ਦੇ ਅੰਦਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਦਾ ਪੰਚਾਇਤ ਅਤੇ ਪਿੰਡ ਦਾ ਕੋਈ ਵੀ ਵਿਅਕਤੀ ਸਾਥ ਨਹੀਂ ਦੇਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਪਿੰਡ ਤੁਗਲਵਾਲ ਵਲੋ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 35 ਆਰ ਲਿਖਤ ਅਨੁਸਾਰ ਪਬੰਦੀਆਂ ਲਗਾਉਂਦੀ ਹੈ ਇਹ ਪਾਬੰਦੀਆਂ ਲਗਾਤਾਰ ਜਾਰੀ ਰਹਿਣਗੀਆਂ ਪਿੰਡ ਵਿੱਚ ਹਾਨੀਕਾਰਕ ਨਸ਼ਿਆਂ ਦੀ ਵਿਕਰੀ ਅਤੇ ਸੇਵਨ ਤੇ ਪਾਬੰਦੀ ਲਗਾਈ ਗਈ । ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪਬੰਦੀਆਂ ਦੀ ਪਾਲਣਾ ਕੀਤੀ ਜਾਵੇ ਅਤੇ ਇਹਨਾਂ ਪਾਬੰਦੀਆਂ ਲੋਕ ਹਿੱਤ ਵਿੱਚ ਹਨ ।ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ। ਜੇਕਰ ਕਿਸੇ ਵਿਅਕਤੀ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕਰਕੇ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਪੰਚਾਇਤ ਵੱਲੋਂ ਉਸਦੇ ਮਗਰ ਕੋਈ ਨਹੀਂ ਜਾਵੇਗਾ ਨਾਲ ਕਾਨੂੰਨ ਅਨੁਸਾਰ ਡੰਡ ਜੁਰਮਾਨਾ ਵੀ ਲਗਾਇਆ ਜਾਵੇਗਾ। ਅਤੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਅਤੇ ਨਾ ਹੀ ਕਿਸੇ ਦਾ ਸਾਥ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਜੋ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਅਤੇ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਨਹੀਂ ਕਰੇਗਾ। ਜੇਕਰ ਕੋਈ ਕਰਦਾ ਜਾਂ ਵੇਚਦਾ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਸਮੁੱਚੀ ਪੰਚਾਇਤ ਨੇ ਸਥਾਨਕ ਪੁਲਿਸ ਨੂੰ ਮਤਾ ਪਾ ਕੇ ਮੰਗ ਪੱਤਰ ਦਿੱਤਾ । ਤੇ ਕਿਹਾ ਕਿ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ ਜੇਕਰ ਕੋਈ ਵੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮਨਜਿੰਦਰਪਾਲ ਸਿੰਘ ਰਿਆੜ, ਸਰਕਲ ਪ੍ਰਧਾਨ ਗੁਰਅੰਮ੍ਰਿਤਪਾਲ ਸਿੰਘ, ਪੰਚ ਕਰਨਬੀਰਰ ਸਿੰਘ ਰਿਆੜ, ਸਮਾਜ ਸੇਵਕ ਸਵਜੀਤ ਸਿੰਘ ਰਿਆੜ, ਮੈਂਬਰ ਰਣਬੀਰ ਸਿੰਘ ਰਾਣਾ ,ਮੈਂਬਰ ਜੱਗਾ , ਨਵਤੇਜ ਸਿੰਘ ਫੌਜੀ,ਸੁਰਿੰਦਰ ਸਿੰਘ ਨਮਾਂ ਰਿਆੜ, ਪੰਚ ਬਾਬਾ ਨਿਸਾਨ ਸਿੰਘ, ਮੇਜਰ ਸਿੰਘ, ਠੇਕੇਦਾਰ ਸਿੰਦਰ ਸਿੰਘ, ਠੇਕੇਦਾਰ ਸੁਰਜੀਤ ਸਿੰਘ ਗਿੱਲੋ,ਸਤਨਾਮ ਸਿੰਘ ਕਾਲਾ, ਰਮਿੰਦਰ ਸਿੰਘ ਫੌਜੀ , ਆਦਿ ਹਾਜ਼ਰ ਸਨ।