ਜਸਟਿਸ ਜੋਇਮਾਲਿਆ ਬਾਗਚੀ ਨੇ ਸਰਵ ਉੱਚ ਅਦਾਲਤ ਦੇ ਜੱਜ ਵਜੋਂ ਚੁੱਕੀ ਸਹੁੰ
ਜਸਟਿਸ ਜੋਇਮਾਲਿਆ ਬਾਗਚੀ ਨੇ ਸਰਵ ਉੱਚ ਅਦਾਲਤ ਦੇ ਜੱਜ ਵਜੋਂ ਚੁੱਕੀ ਸਹੁੰ
17ਮਾਰਚ:- ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਜੋਇਮਾਲਿਆ ਬਾਗਚੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸੀਜੇਆਈ ਸੰਜੀਵ ਖੰਨਾ ਨੇ ਸਹੁੰ ਚੁਕਾਈ। ਇਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਹੁਣ 33 ਹੋ ਗਈ ਹੈ। ਜਾਣਕਾਰੀ ਅਨੁਸਾਰ ਜਸਟਿਸ ਬਾਗਚੀ ਮਈ 2031 ਵਿੱਚ ਜਸਟਿਸ ਕੇਵੀ ਵਿਸ਼ਵਨਾਥਨ ਦੀ ਸੇਵਾਮੁਕਤੀ ਤੋਂ ਬਾਅਦ ਸੀਜੇਆਈ ਦਾ ਅਹੁਦਾ ਸੰਭਾਲਣਗੇ। ਜਸਟਿਸ ਬਾਗਚੀ ਦਾ ਸੁਪਰੀਮ ਕੋਰਟ ਵਿੱਚ ਕਾਰਜਕਾਲ ਛੇ ਸਾਲਾਂ ਤੋਂ ਵੱਧ ਹੋਵੇਗਾ, ਜਿਸ ਦੌਰਾਨ ਉਹ ਚੀਫ਼ ਜਸਟਿਸ ਵਜੋਂ ਵੀ ਸੇਵਾ ਨਿਭਾਉਣਗੇ।