ਭੱਟੀਆਂ ਕਲਾਂ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਮਤਾ ਪਾਸ ਕਰਕੇ ਕੀਤਾ ਸਖ਼ਤ ਐਲਾਨ

ਭੱਟੀਆਂ ਕਲਾਂ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਮਤਾ ਪਾਸ ਕਰਕੇ ਕੀਤਾ ਸਖ਼ਤ ਐਲਾਨ 

ਮਾਲੇਰਕੋਟਲਾ, 15 ਮਾਰਚ (ਕੁਲਵੰਤ ਸਿੰਘ ਮੁਹਾਲੀ):-  ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਭੱਟੀਆਂ ਕਲਾਂ ਦੀ ਪੰਚਾਇਤ ਵੱਲੋਂ ਸਰਪੰਚ ਸ੍ਰੀਮਤੀ ਦਵਿੰਦਰ ਕੌਰ ਪਤਨੀ ਸ ਜਗਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਸਮੂਹ ਪੰਚਾਇਤ ਮੈਂਬਰਾਂ ਦੀ ਸਹਿਮਤੀ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਮਨੋਰਥ ਤਹਿਤ ਨਸ਼ਾ ਤਸਕਰਾਂ ਵਿਰੁੱਧ ਇੱਕ ਮਤਾ ਪਾਸ ਕਰਦਿਆਂ ਇਹ ਸਖ਼ਤ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਵਿੱਚ ਭੱਟੀਆਂ ਕਲਾਂ ਪਿੰਡ ਵੱਲੋਂ ਸਰਕਾਰ ਦਾ ਪੂਰਾ ਸਾਥ ਦਿੱਤਾ ਜਾਵੇਗਾ। ਮਤੇ ਵਿੱਚ ਦੱਸਿਆ ਕਿ ਅਸੀਂ ਇਹ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹਾਂ ਕਿ ਅੱਜ ਤੋਂ ਬਾਅਦ ਅਗਰ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਹੈ ਤਾਂ ਪਿੰਡ ਦੀ ਪੰਚਾਇਤ ਵੱਲੋਂ ਉਸ ਵਿਅਕਤੀ ਦਾ ਬਾਈਕਾਟ ਕੀਤਾ ਜਾਵੇਗਾ।ਅਗਰ ਕੋਈ ਵਿਅਕਤੀ ਨਸ਼ਾ ਨਸ਼ੇ ਵੇਚਣ ਵਾਲਿਆਂ ਦੀ ਮਦਦ ਕਰਦਾ ਹੈ ਤਾਂ ਉਸ ਵਿਅਕਤੀ ਵਿਰੁੱਧ ਵੀ ਸਖ਼ਤ ਕਾਰਵਾਈ ਪੰਚਾਇਤ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਵਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਜਾਗਰੂਕ ਕੈਂਪ ਲਗਾਉਣ ਸਮੇਤ ਇਸ ਸਬੰਧੀ ਫਲੈਕਸ ਤਿਆਰ ਕਰਵਾ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲਗਾਏ ਜਾਣਗੇ।ਇਸ ਮੌਕੇ ਸਰਪੰਚ ਸ੍ਰੀਮਤੀ ਦਵਿੰਦਰ ਕੌਰ, ਗੁਰਦੀਪ ਸਿੰਘ, ਜਗਦੀਪ ਸਿੰਘ ਢਿਲੋਂ ਸੈਕਟਰੀ,ਸ੍ਰੀਮਤੀ ਸੰਦੀਪ ਕੌਰ, ਜੋਗਿੰਦਰ ਸਿੰਘ ਪੰਚ,ਮੰਗਲ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਲਾਭ ਸਿੰਘ, ਰਣਜੀਤ ਸਿੰਘ, ਸ੍ਰੀਮਤੀ ਦਵਿੰਦਰ ਕੌਰ, ਜੋਧ ਸਿੰਘ, ਅਮਰਜੀਤ ਸਿੰਘ, ਜਗਦੀਸ਼ ਨੰਬਰਦਾਰ, ਕਰਮਜੀਤ ਸਿੰਘ, ਰਿੰਕੂ ਸੰਧੂ, ਅਮਰੀਕ ਸਿੰਘ, ਜੇ ਈ ਅੰਮ੍ਰਿਤ ਪਾਲ ਢਿਲੋਂ, ਸਤਪਾਲ ਸਿੰਘ, ਮਨਜੀਤ ਸਿੰਘ, ਗੁਰਿੰਦਰ ਸਿੰਘ, ਗੁਲਜ਼ਾਰ ਸਿੰਘ ਗੁਰਾਇਆਂ, ਜਗਜੀਤ ਸਿੰਘ ਜੱਗੀ, ਗੁਰਦੇਵ ਸਿੰਘ ਢਿਲੋਂ, ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Ads

Share this post