ਕਾਦੀਆਂ ਦੇ ਵੱਖ-ਵੱਖ ਦੋ ਪਿੰਡਾਂ ਤੋਂ 2 ਨੋਜਵਾਨ ਭਾਰੀ ਅਸਲੇ ਸਮੇਤ ਗ੍ਰਿਫ਼ਤਾਰ
ਕਾਦੀਆਂ ਦੇ ਵੱਖ-ਵੱਖ ਦੋ ਪਿੰਡਾਂ ਤੋਂ 2 ਨੋਜਵਾਨ ਭਾਰੀ ਅਸਲੇ ਸਮੇਤ ਗ੍ਰਿਫ਼ਤਾਰ
15 ਮਾਰਚ (ਗੁਰਪ੍ਰੀਤ ਸਿੰਘ/ਕਾਦੀਆਂ):- ਕਾਉਂਟਰ ਇੰਟੈਲੀਜੈਂਸ ਪਠਾਨਕੋਟ ਨੇ ਨਜਾਇਜ਼ ਤੌਰ ਤੇ ਅਸਲਾ ਸਮਗਲੰਿਗ ਕਰਨ ਵਾਲੇ ਇਕ ਮੋਡੂਲ ਨੂੰ ਖ਼ਤਮ ਕਰ ਕੇ ਦੋ ਨੋਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਕੰਵਲਪ੍ਰੀਤ ਸਿੰਘ ਉਰਫ਼ ਕੰਵਰ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੁਟਰ ਕਲਾਂ ਥਾਣਾ ਸੇਖਵਾਂ ਅਤੇ ਰਣਜੀਤ ਸਿੰਘ ਉਰਫ਼ ਬਿੱਲਾ ਪੁੱਤਰ ਬਲਬੀਰ ਸਿੰਘ ਵਾਸੀ ਭੈਣੀ ਬਾਂਗਰ ਥਾਣਾ ਕਾਦੀਆਂ ਹਨ। ਉਨ੍ਹਾਂ ਕੋਲੋਂ 4 ਪਿਸਤੌਲ ਬਰਾਮਦ ਹੋਏ ਹਨ। ਇਨ੍ਹਾਂ ਪਿਸਤੋਲਾਂ ਵਿੱੱਚ ਇੱਕ ਗਲੋਕ ਪਿਸਤੋਲ 9 ਐਮ ਐਮ ਇਕ ਮੈਗਜ਼ੀਨ, 15 ਬੁਲੇਟ 9 ਐਮ ਐਮ, ਅਤੇ ਇਕ 30 ਬੋਰ ਦਾ ਪਿਸਤੋਲ, 1 ਮੈਗਜ਼ੀਨ, 9 ਬੁਲੇਟ 30 ਬੋਰ ਦੇ ਅਤੇ ਦੋ 32 ਬੋਰ ਦੇ ਪਿਸਤੋਲ 2 ਮੈਗਜ਼ੀਨ ਅਤੇ 15 ਬੁਲੇਟ 32 ਬੋਰ ਦੇ ਬਰਾਮਦ ਕੀਤੇ ਗਏ ਹਨ। ਕਾਉਂਟਰ ਇੰਟੈਲੀਜੈਂਸ ਪਠਾਨਕੋਟ ਨੇ ਇਹ ਕਾਰਵਾਈ ਗੁਪਤ ਸੂਚਨਾ ਮਿਲਣ ਤੇ ਕਾਦੀਆਂ ਦੇ ਨੇੜਿਉਂ ਇਨ੍ਹਾਂ ਦੋਸ਼ਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਗੈਂਗਸਟਰ ਪਵਿਤਰ ਸਿੰਘ ਚੋੜਾ ਨਾਲ ਇਨ੍ਹਾਂ ਦਾ ਸਬੰਧ ਸੀ ਜਿਸ ਨੇ ਹਥਿਆਰਾਂ ਦੀ ਖੇਪ ਭੇਜਣ ਦਾ ਪ੍ਰਬੰਧ ਕੀਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਗਿਰੋਹ ਨੇ ਕਾਦੀਆਂ ਵਿੱਚ ਵੱਡੀ ਵਾਰਦਾਤ ਅੰਜਾਮ ਦੇ ਸਕਦੇ ਸਨ। ਪਰ ਪੁਲੀਸ ਦੀ ਮੁਸਤੈਦੀ ਕਾਰਨ ਇਹ ਫ਼ੜੇ ਗਏ ਹਨ। ਇਨ੍ਹਾਂ ਨੂੰ ਅੰਮ੍ਰਿਤਸਰ ਲੈ ਕੇ ਜਾਇਆ ਗਿਆ ਹੈ। ਅਤੇ ਅੰਮ੍ਰਿਤਸਰ ਐਸ ਐਸ ੳ ਸੀ ਪੁਲੀਸ ਸਟੇਸ਼ਨ ਵਿੱਚ ਐਫ਼ ਆਈ ਆਰ ਨੰਬਰ 12 ਧਾਰਾ ਯੂ ਐਸ 25/54/59 ਏ ਐਕਟ ਕੀਤੀ ਗਈ ਹੈ।