ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਅਧੀਨ ਸਰਵੇਖਣ 31 ਮਾਰਚ ਤੱਕ

ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਅਧੀਨ ਸਰਵੇਖਣ 31 ਮਾਰਚ ਤੱਕ 

ਸਵੈ ਸਰਵੇਖਣ ਕਰਨ ਲਈ ਕੀਤੀ ਜਾ ਸਕਦੀ ਹੈ ਐਪਸ ਦੀ ਵਰਤੋਂ 

ਸਰਵੇਅਰਜ ਵੱਲੋਂ ਯੋਗ ਲਾਭਪਾਤਰੀਆਂ ਦਾ ਸਰਵੇ ਹੈ ਬਿਲਕੁਲ ਮੁਫਤ 

ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਇਨ ਨੰਬਰ 84273-43323 ਜਾਰੀ 

ਕਪੂਰਥਲ਼ਾ, 11ਮਾਰਚ ( ਅਸ਼ੋਕ ਗੋਗਨਾ ):- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਇਤ ਵਿਭਾਗ, ਪੰਜਾਬ ਅਧੀਨ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਅਧੀਨ ਨਵੇਂ ਲਾਭਪਾਤਰੀਆਂ ਨੂੰ ਸਵੈ ਸਰਵੇਖਣ ਲਈ ਅਵਾਸਪਲੱਸ2024 ਐਪ ‘ਤੇ ਮਾਰਚ 31 ਤੱਕ ਪੋਰਟਲ ਖੋਲਿਆ ਗਿਆ ਹੈ, ਜਿਸ ਤਹਿਤ ਨਵੇਂ ਲਾਭਪਾਤਰੀ ਇੱਛਾ ਅਨੁਸਾਰ ਆਧਾਰ ਫੇਸਆਰਡੀ ਅਤੇ ਅਵਾਸਪਲੱਸ2024 ਐਪ ਨੂੰ ਆਪਣੇ ਫੋਨ ‘ਤੇ ਇੰਸਟਾਲ ਕਰਕੇ ਸਵੈ ਸਰਵੇਖਣ ਕਰ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਇਸ ਐਪ ‘ਤੇ ਅਸਿਸਟਡ ਸਰਵੈ ਰਾਹੀਂ ਯੋਗ ਲਾਭਪਾਤਰੀਆਂ ਦੀਆਂ ਐਂਟਰੀਆਂ ਘਰ—ਘਰ ਜਾ ਕੇ ਕਰਨ ਲਈ ਬਲਾਕ ਪੱਧਰ ‘ਤੇ ਪਿੰਡ ਲਈ ਵੱਖ—ਵੱਖ ਸਰਵੇਅਰ ਲਗਾਏ ਗਏ ਹਨ ਤਾਂ ਜੋ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਲਾਭ ਲੈਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਲਗਭਗ 6795 ਲਾਭਪਾਤਰੀਆਂ ਦਾ ਅਸਿਸਟਡ ਸਰਵੈ ਅਤੇ 102 ਲਾਭਪਾਤਰੀਆਂ ਵੱਲੋਂ ਸਵੈ ਸਵਰੇਖਣ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਲਈ ਲਗਾਏ ਗਏ ਸਰਵੇਅਰ ਦੀ ਜਾਣਕਾਰੀ ਲਈ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਜਾਂ ਸਬੰਧਤ ਪੰਚਾਇਤ ਦੇ ਮਗਨਰੇਗਾ ਸਕੀਮ ਦੇ ਜੀ.ਆਰ.ਐੱਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਲਗਾਏ ਗਏ ਸਰਵੇਅਰਜ਼ ਵੱਲੋਂ ਯੋਗ ਲਾਭਪਾਤਰੀਆਂ ਦਾ ਸਰਵੇ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਲਾਭਪਾਤਰੀ ਤੋਂ ਸਰਵੈ ਕਰਨ ਲਈ ਸਰਵੇਅਰ ਵੱਲੋਂ ਜਾਂ ਕਿਸੇ ਵਿਅਕਤੀ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਸ਼ਿਕਾਇਤ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕਪੂਰਥਲਾ ਵਿਖੇ ਜਾਂ ਟੈਲੀਫੋਨ ਨੰ: 8427343323 ‘ਤੇ ਦਰਜ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਜ਼ਿਲੇ ਦੇ ਸਮੂਹ ਪਿੰਡਾਂ ਨਾਲ ਸਬੰਧਿਤ ਯੋਗ ਲਾਭਪਾਤਰੀਪਰਿਵਾਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

Share this post