ਪੰਜਾਬੀ ਗਾਇਕ ਸਿੰਗਾ ਦੀ ਰੇਕੀ ਹੋਣ ਦਾ ਮਾਮਲਾ ਆਇਆ ਸਾਹਮਣੇ, ਸੋਸ਼ਲ ਮੀਡੀਆ ’ਤੇ ਪੋਸਟ ਰਾਹੀ ਸਾਂਝੀ ਕੀਤੀ ਜਾਣਕਾਰੀ
ਪੰਜਾਬੀ ਗਾਇਕ ਸਿੰਗਾ ਦੀ ਰੇਕੀ ਹੋਣ ਦਾ ਮਾਮਲਾ ਆਇਆ ਸਾਹਮਣੇ, ਸੋਸ਼ਲ ਮੀਡੀਆ ’ਤੇ ਪੋਸਟ ਰਾਹੀ ਸਾਂਝੀ ਕੀਤੀ ਜਾਣਕਾਰੀ
11 ਮਾਰਚ:- ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੀ ਰੇਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਖੁਦ ਸਿੰਗਾ ਨੇ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਲਿਿਖਆ ਕਿ ਸਤਿ ਸ੍ਰੀ ਅਕਾਲ, ਤੁਸੀਂ ਸਭ ਠੀਕ-ਠਾਕ ਹੋਵੋਗੇ। ਕਾਫੀ ਸਮੇਂ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੈਂ ਦੋ ਤੋਂ ਤਿੰਨ ਵਾਰ ਘਰ ਵੀ ਬਦਲ ਚੁੱਕਾ ਹਾਂ। ਮੈਂ ਪੰਜਾਬ ਪੁਲਸ ਨੂੰ ਪੁੱਛਣਾ ਚਾਹੁੰਦਾ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਮੈਨੂੰ ਆਪਣੀ ਪਰਿਵਾਰ ਦੀ ਸੇਫਟੀ ਲਈ। ਮੈਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿੰਨੀ ਵਾਰ ਬਦਲਣਾ ਪਵੇਗਾ ਘਰ। ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ। ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ, ਜੇ ਲੋੜ ਪਈ ਤਾਂ ਮੁੱਦਾ ਵੱਡਾ ਹੈ।