ਸਰਕਾਰੀ ਹਾਈ ਸਕੂਲ ਬਸਰਾਏ ਕਾਦੀਆਂ ਵਿਖੇ ਲਗਾਏ ਸਜਾਵਟੀ ਬੂਟੇ
ਸਰਕਾਰੀ ਹਾਈ ਸਕੂਲ ਬਸਰਾਏ ਕਾਦੀਆਂ ਵਿਖੇ ਲਗਾਏ ਸਜਾਵਟੀ ਬੂਟੇ
10 ਮਾਰਚ (ਗੁਰਪ੍ਰੀਤ ਸਿੰਘ/ ਕਾਦੀਆਂ):- ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਅੱਜ ਸਰਕਾਰੀ ਹਾਈ ਸਕੂਲ ਬਸਰਾਏ ਵਿਖੇ ਪੌਦੇ ਲਗਾਏ ਗਏ ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਹੈੱਡਮਾਸਟਰ ਕਮ ਬਲਾਕ ਨੋਡਲ ਅਫਸਰ ਵਿਜੈ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬਸਰਾਏ ਵਿਖੇ ਕੈਂਪਸ ਦੀ ਸਾਫ ਸਫਾਈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਨਵੇਂ ਸਜਾਵਟੀ ਪੌਦੇ ਲਗਾਏ। ਵਿਜੈ ਕੁਮਾਰ ਹੈੱਡਮਾਸਟਰ ਵੱਲੋਂ ਦੱਸਿਆ ਗਿਆ ਕਿ ਸਕੂਲ ਦੀ ਨਵੀਂ ਦਾਖਲਾ ਮੁਹਿੰਮ ਨੂੰ ਸ਼ੁਰੂ ਕਰਨ ਮੌਕੇ ਸਕੂਲ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਸਕੂਲ ਕੈਂਪਸ ਦੇ ਸੁੰਦਰੀਕਰਨ ਲਈ ਸਕੂਲ ਸਟਾਫ ਵੱਲੋਂ ਸਜਾਵਟੀ ਪੌਦੇ ਲਗਾਏ ਗਏ ਹਨ ।ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਜੀ ਦੀਆਂ ਹਦਾਇਤਾਂ ਅਨੁਸਾਰ ਸਕੂਲ ਅੰਦਰ ਦਾਖਲਾ ਮੁਹਿੰਮ ਸ਼ੁਰੂ ਹੈ,ਜਿਸ ਦੀ ਲੜੀ ਤਹਿਤ ਸਕੂਲ ਦੇ ਕੈਂਪਸ ਅਤੇ ਬਿਲਡਿੰਗ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਰਿਹਾ ਹੈ ।ਸਕੂਲ ਅੰਦਰ ਜਿੱਥੇ ਟਾਈਲਾਂ ਦਾ ਕੰਮ ਚੱਲ ਰਿਹਾ ਹੈ। ਉੱਥੇ ਹੀ ਸਕੂਲ ਕੈਂਪਸ ਦੀ ਸਾਫ ਸਫਾਈ ਅਤੇ ਸੁੰਦਰੀਕਰਨ ਕਰਨ ਹਿੱਤ ਸਕੂਲ ਅੰਦਰ ਸਜਾਵਟੀ ਪੌਦੇ ਲਗਾਏ ਗਏ ਹਨ। ਇਸ ਮੌਕੇ ਦੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।