ਮਲੋਟ ਵਿਖੇ ਦੇਰ ਰਾਤ ਗਿਆਰਾਂ ਵਜੇ ਪੁਲਿਸ ਨੇ ਨਾਕਾਬੰਦੀ ਕਰ ਚਲਾਇਆ ਵਹੀਕਲਾਂ ਦਾ ਤਲਾਸ਼ੀ ਅਭਿਆਨ, ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ
ਮਲੋਟ ਵਿਖੇ ਦੇਰ ਰਾਤ ਗਿਆਰਾਂ ਵਜੇ ਪੁਲਿਸ ਨੇ ਨਾਕਾਬੰਦੀ ਕਰ ਚਲਾਇਆ ਵਹੀਕਲਾਂ ਦਾ ਤਲਾਸ਼ੀ ਅਭਿਆਨ, ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ
ਮਲੋਟ, 10 ਮਾਰਚ (ਰਾਜਵਿੰਦਰਪਾਲ ਸਿੰਘ) :- ਬੀਤੀ ਦੇਰ ਰਾਤ ਕਰੀਬ 11:30 ਵਜੇ ਉਪ ਪੁਲਿਸ ਕਪਤਾਨ (ਹੈਡ ਕੁਆਟਰ) ਸ਼੍ਰੀ ਮੁਕਤਸਰ ਸਾਹਿਬ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਸਥਾਨਕ ਪੱਰਾਣੀ ਤਹਿਸੀਲ ਰੋਡ ਅਤੇ ਕੋਰਟ ਰੋਡ ਨੂੰ ਸ਼ਹਿਰ ਵਿੱਚੋਂ ਲੰਘਦੇ ਕੌਮੀ ਸ਼ਾਹ ਮਾਰਗ ਨਾਲ ਜੌੜਦੇ ਚੋਂਕ ਵਿੱਚ ਪੀ ਸੀ ਆਰ ਮਲੋਟ ਦੀਆਂ ੬ ਟੀਮਾਂ ਵੱਲੋਂ ਨਾਕਾਬੰਦੀ ਕਰਦਿਆਂ ਲੰਘਣ ਵਾਲੇ ਹਰ ਵਹੀਕਲ ਦਾ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੋਰਾਣ ਮੋਟਰਸਾਈਕਲ ਸਵਾਰ ਦੋ ਨੋਜਵਾਨਾਂ ਨੇ ਬਿਨਾਂ ਰੁਕੇ ਮੋਟਰਸਾਈਕਲ ਭਜਾ ਲਿਆ ਪਰ ਪੀ ਸੀ ਆਰ ਦੇ ਜਵਾਨਾਂ ਨੇ ਓਹਨਾਂ ਨੂੰ ਸਰਕਾਰੀ ਹਾਈ ਸਕੂਲ (ਲੜਕੀਆਂ) ਦੇ ਕਰੀਬ ਕਰ ਕਾਬੂ ਕਰ ਲਿਆ ਤੇ ਉਪ ਪੁਲਿਸ ਕਪਤਾਨ (ਹੈਡ ਕੁਆਟਰ) ਦੇ ਹੁਕਮਾਂ ਅਨੁਸਾਰ ਥਾਣਾ ਸਿਟੀ ਮਲੋਟ ਲਿਜਾਇਆ ਗਿਆ। ਇਸ ਮੌਕੇ ਮੋਜੂਦ ਅਦਾਰਾ ‘ਜੁਝਾਰ ਟਾਇਮਜ’, ‘ਐਮ ਟੀ ਵੀ’ ਅਤੇ ‘ਅਂਬੇਡਕਰ ਨਿਊਜ’ ਚੈਨਲਾਂ ਦੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਪ ਪੁਲਿਸ ਕਪਤਾਨ (ਹੈਡ ਕੁਆਟਰ) ਸ਼੍ਰੀ ਮੁਕਤਸਰ ਸਾਹਿਬ ਅਮਨਦੀਪ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਖਿਲ ਚੌਧਰੀ ਵੱਲੋਂ ਰਾਤ ਦੀ ਗਸ਼ਤ ਅਤੇ ਨਾਕਾਬੰਦੀ ਉੱਪਰ ਵਿਸ਼ੇਸ਼ ਤੌਰ ’ਤੇ ਫੋਕਸ ਕਰਦਿਆਂ ਇੱਕ ਮਿਸ਼ਨ ਤਹਿਤ ਸਖਤ ਦਿਸ਼ਾ ਨਿਦੇਸ਼ ਦਿੱਤੇ ਗਏ ਹਨ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਤੇ ਬਦਲਵੀਂ ਨਾਕਾਬੰਦੀ ਕਰਦਿਆਂ ਨਸ਼ਾ ਤਸਕਰਾਂ ਅਤੇ ਓਹਨਾਂ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਏ ਜੋ ਕਿਸੇ ਤਰਾਂ ਦੀ ਵੀ ਮਾੜੀ ਕਾਰਗੁਜਾਰੀ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਸ ਨਾਲ ਜਿਲ੍ਹਾ ਮੁਕਤਸਰ ਸ਼ਹਿਬ ਦੇ ਸਾਰੇ ਇਲਾਕਿਆਂ ਮਲੋਟ, ਲੰਬੀ, ਗਿੱਦੜਬਾਹਾ ਦੇ ਲੋਕ ਸੁਰੱਖਿਅਤ ਰਹਿਣ ਅਤੇ ਚੈਨ ਦੀ ਨੀਂਦ ਸੌਂ ਸਕਣ। ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਨਸ਼ੇ ਦੇ ਸੋਦਾਗਰਾਂ ਦੀਆਂ ਸੰਪਤੀਆਂ ਖਿਲਾਫ ਚਲਾਏ ਜਾ ਰਹੇ ‘ਪੀਲੇ ਪੰਜੇ’ ਦੇ ਚੱਲਦਿਆਂ ਮਲੋਟ ਵਿਖੇ ਲੋਕਾਂ ਵੱਲੋਂ ਧਰਨੇ ਲਾਏ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਪੁੱਛੇ ਸਵਾਲ ’ਤੇ ਓਹਨਾਂ ਕਿਹਾ ਕਿ ਇਹ ਇੱਕ ਲੰਬੀ ਪ੍ਰਕਿਿਰਆ ਹੁੰਦੀ ਹੈ ਤੇ ਇਸ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਕਾਗਜੀ ਕਾਰਵਾਈ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਦੀ ਪੱਕੀ ਸ਼ਨਾਖਤ ਕਰਨ ਉਪਰੰਤ ਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ। ਓਹਨਾਂ ਦੱਸਿਆ ਕਿ ਇਸ ਨੂੰ ਲੈਕੇ ਐਸ ਪੀ ਡੀ ਸ਼੍ਰੀ ਮੁਕਤਸਰ ਸਾਹਿਬ ਲਗਾਤਾਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਸੰਪਰਕ ਵਿੱਚ ਹਨ ਤੇ ਬਹੁਤ ਜਲਦ ਮਲੋਟ ਵਿੱਚ ਵੀ ਕਾਰਵਾਈ ਹੋ ਸਕਦੀ ਹੈ। ਓਹਨਾਂ ਇਹ ਵੀ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਅੰਤਰਰਾਜੀ ਤੇ ਜਿਲ੍ਹਾ ਪੱਧਰੀ ਨਾਕਾਬੰਦੀ ਤੇ ਰਾਤ ਦੀ ਗਸ਼ਤ ਵੀ ਲਗਾਤਾਰ ਚੱਲ ਰਹੀ ਤਾਂ ਜੋਂ ਨਸ਼ਾ ਤਸਕਰਾਂ ਤੇ ਹੋਰ ਮਾੜੇ ਅਨਸਰਾਂ ਨੂੰ ਮੁਕੰਮਲ ਨੱਥ ਪਾਈ ਜਾ ਸਕੇ। ਇਸ ਦੌਰਾਣ ਓਹਨਾਂ ਦੀ ਅਗਵਾਈ ਵਿੱਚ ਪੁਲਿਸ ਦੀ ਟੀਮ ਵੱਲੌਂ ਸ਼ਹਿਰ ਵਿੱਚ ਇੱਕ ਫਲੈਗ ਮਾਰਚ ਵੀ ਕੀਤਾ ਗਿਆ। ਇਸ ਮੌਕੇ ਓਹਨਾਂ ਨਾਲ ਸਹਾਇਕ ਥਾਣੇਦਾਰ ਹਰਿੰਦਰ ਸਿੰਘ, ਤਾਰਾ ਚੰਦ, ਸੁਖਮੰਦਰ ਸਿੰਘ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਬੋਹੜ ਸਿੰਘ, ਐਸ ਸੀ ਸੋਨੂੰ ਕੁਮਾਰ, ਮਨਦੀਪ ਸਿੰਘ,ਸਰਬਜੀਤ ਸਿੰਘ, ਐਸ ਸੀ ਟੀ ਸੁਖਦੀਪ ਸਿੰਘ, ਸੀ ਟੀ ਜੱਜਵੀਰ ਸਿੰਘ ਅਤੇ ਵਿਸ਼ਵਜੀਤ ਸਿਂਘ ਵੀ ਮੌਜੂਦ ਸਨ।