ਏਸ਼ਿਆਈ ਮੂਲ ਦੇ ਮੁਸਲਿਮ ਨੌਜਵਾਨ ਮਾਨਵਾਧਿਕਾਰ ਪੁਰਸਕਾਰ ਨਾਲ ਸਨਮਾਨਿਤ
ਏਸ਼ਿਆਈ ਮੂਲ ਦੇ ਮੁਸਲਿਮ ਨੌਜਵਾਨ ਮਾਨਵਾਧਿਕਾਰ ਪੁਰਸਕਾਰ ਨਾਲ ਸਨਮਾਨਿਤ
7 ਮਾਰਚ (ਗੁਰਪ੍ਰੀਤ ਸਿੰਘ/ਕਾਦੀਆਂ):- ਏਸ਼ਿਆਈ ਲੋਕ ਵਿਦੇਸ਼ਾਂ ਵਿੱਚ ਕਿਸ ਤਰ੍ਹਾਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ ਇਸ ਦੀ ਮਿਸਾਲ ਜਰਮਨੀ ਦੇ ਰਹਿਣ ਵਾਲੇ ਕਾਮਰਾਨ ਅਹਿਮਦ ਮਲਿਕ ਨੂੰ ਮਾਨਵਾਧਿਕਾਰ ਪੁਰਸਕਾਰ ਹਾਸਲ ਕਰਨ ਤੋਂ ਲਈ ਜਾ ਸਕਦੀ ਹੈ। ਕਾਮਰਾਨ ਅਹਿਮਦ ਮਲਿਕ ਵਿਦੇਸ਼ੀ ਸਲਾਹਕਾਰ ਪਰਿਸ਼ਦ ਦੇ ਮੀਤ ਪ੍ਰਧਾਨ ਅਰਸ਼ਦ ਅਹਿਮਦ ਸ਼ਹਿਬਾਜ਼ ਦੇ ਪੁੱਤਰ ਇਹ ਪੁਰਸਕਾਰ ਉਨ੍ਹਾਂ ਨੂੰ ਜ਼ਿਲਾ ਹੈਡਕਵਾਟਰ ਗਰਾਸ ਗਰੋ (ਜਰਮਨੀ) ਵਿੱਚ ਦਿੱਤਾ ਗਿਆ। ਇਸ ਸਮਾਰੋਹ ਵਿੱਚ ਸ਼ਹਿਰ ਦੇ ਲਾਰਡ ਮੇਅਰ ਸ਼੍ਰੀ ਥਾਮਸ ਵਿਲ ਸ਼ਾਮਲ ਹੋਏ ਅਤੇ ਕਾਮਰਾਨ ਅਹਿਮਦ ਮਲਿਕ ਨੂੰ ਇਹ ਸਨਮਾਨ ਦਿੱਤਾ। ਇਸ ਮੌਕੇ ਤੇ ਉਨ੍ਹਾਂ ਦੇ ਪ੍ਰਮੁੱਖ ਕੰਮਾ ਦਾ ਜ਼ਿਕਰ ਕੀਤਾ ਗਿਆ। ਜਿਸ ਵਿੱਚ ਲੋਕ ਭਲਾਈ ਅਤੇ ਮਾਨਵਾਧਿਕਾਰਾਂ ਲਈ ਚੈਰਿਟੀ ਵਾਕ, ਰੁੱਖ ਲਗਾਉਣਾ, ਬੁਜ਼ਰਗਾ ਦੀ ਮਦਦ ਕਰਨ ਦੇ ਕੰਮਾ ਦੀ ਤਾਰੀਫ਼ ਕੀਤੀ। ਇਸ ਮੌਕੇ ਕਾਮਰਾਨ ਅਹਿਮਦ ਮਲਕ ਨੇ ਪੁਰਸਕਾਰ ਲੈਣ ਉਪਰੰਤ ਸ਼ਹਿਰ ਦੇ ਲਾਡ ਮੇਅਰ ਥਾਮਸ ਵਿਲ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਸ ਨੇ ਅੱਗੇ ਦੱਸਿਆ ਕਿ ਜੇਕਰ ਮਨ ਦੇ ਵਿੱਚ ਜਜ਼ਬਾ ਹੋਵੇ ਅੱਗੇ ਵਧਣ ਦਾ ਤਾਂ ਅਸੀਂ ਕਦੇ ਵੀ ਪਿੱਛੇ ਨਹੀਂ ਹਟ ਸਕਦੇ ਇਸ ਲਈ ਹਰੇਕ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿੱਚ ਅਜਿਹਾ ਜਜ਼ਬਾ ਪੈਦਾ ਕਰੇ ਜਿਸ ਨਾਲ ਉਹ ਅੱਗੇ ਵੱਧ ਸਕੇ ਅਤੇ ਹੋਰਨਾਂ ਨੂੰ ਵੀ ਅੱਗੇ ਵਧਾ ਸਕੇ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕੇ।