ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਅੱਤਵਾਦੀ ਸਮੇਤ ਗੋਲੀ ਸਿੱਕਾ ਅਤੇ ਚਾਰ ਆਧੁਨਿਕ ਹਥਿਆਰ ਕਾਬੂ
ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਅੱਤਵਾਦੀ ਸਮੇਤ ਗੋਲੀ ਸਿੱਕਾ ਅਤੇ ਚਾਰ ਆਧੁਨਿਕ ਹਥਿਆਰ ਕਾਬੂ
ਜਲੰਧਰ, 7 ਮਾਰਚ:- ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਸਮਰਥਿਤ ਅੱਤਵਾਦੀ ਮਾਡਿਊਲ ਦੁਆਰਾ ਯੋਜਨਾਬੱਧ ਇੱਕ ਹੋਰ ਵੱਡੀ ਟਾਰਗੇਟ ਕਿਿਲੰਗ ਨੂੰ ਟਾਲ ਦਿੱਤਾ ਹੈ, ਜਿਸ ਵਿੱਚ ਮਾਡਿਊਲ ਦੇ ਤਿੰਨ ਮੈਂਬਰਾਂ, ਜਗਰੂਪ ਸਿੰਘ ਉਰਫ ਜੱਗਾ, ਸੁਖਜੀਤ ਸਿੰਘ ਉਰਫ ਸੁੱਖਾ ਅਤੇ ਨਵਪ੍ਰੀਤ ਸਿੰਘ ਉਰਫ ਨਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗੋਲੀ ਸਿੱਕਾ ਸਮੇਤ ਚਾਰ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਾਡਿਊਲ ਨੂੰ ਅਮਰੀਕਾ-ਅਧਾਰਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਨਵਾਸ਼ਹਿਰੀਆ, ਜੋ ਕਿ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ, ਉਸਦੇ ਸਾਥੀ ਲਾਡੀ ਬਕਾਪੁਰੀਆ, ਜੋ ਕਿ ਇਸ ਸਮੇਂ ਗਰੀਸ ਵਿੱਚ ਸਥਿਤ ਹੈ, ਦੁਆਰਾ ਚਲਾਇਆ ਜਾ ਰਿਹਾ ਸੀ।
ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ, ਪਿੱਛੇ ਅਤੇ ਅੱਗੇ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਬਰਾਮਦਗੀ: 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗੋਲੀ ਸਿੱਕਾ: ਇੱਕ ਗਲੋਕ ਪਿਸਤੌਲ 9 ਐਮ.ਐਮ, 01 ਮੈਗਜ਼ੀਨ ਅਤੇ 06 ਕਾਰਤੂਸ, ਇੱਕ ਪਿਸਤੌਲ ਪੀ.ਐਕਸ. 5 ਸਟੋਰਮ (ਬੇਰੇਟਾ) 30 ਬੋਰ, 01 ਮੈਗਜ਼ੀਨ ਅਤੇ 04 ਗੋਲੀਆਂ, ਇੱਕ ਦੇਸੀ ਕੱਟਾ 30 ਬੋਰ ਪਿਸਤੌਲ, 01 ਮੈਗਜ਼ੀਨ ਅਤੇ 04 ਕਾਰਤੂਸ ਅਤੇ ਇੱਕ ਦੇਸੀ ਕੱਟਾ 32 ਬੋਰ ਪਿਸਤੌਲ, 01 ਮੈਗਜ਼ੀਨ ਅਤੇ 08 ਕਾਰਤੂਸ।