ਹੁਣ ਸਰਟੀਫਿਕੇਟ ਬਨਾਉਣ ਲਈ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਲਈ ਜਾਣ ਦੀ ਲੋੜ ਨਹੀਂ : ਹਿਮਾਂਸ਼ੂ ਜੈਨ

ਹੁਣ ਸਰਟੀਫਿਕੇਟ ਬਨਾਉਣ ਲਈ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਲਈ ਜਾਣ ਦੀ ਲੋੜ ਨਹੀਂ : ਹਿਮਾਂਸ਼ੂ ਜੈਨ


ਰੂਪਨਗਰ, 5 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਮੂਹ ਜਿਲ੍ਹਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿਚ ਲਏ ਮਹੱਤਵਪੂਰਨ ਫੈਸਲੇ ਤਹਿਤ ਹੁਣ ਲਈ ਸਰਟੀਫਿਕੇਟ ਬਨਾਉਣ ਲਈ ਅੱਜ ਤੋਂ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਲਈ ਜਾਣ ਦੀ ਲੋੜ ਨਹੀਂ ਪਵੇਗੀ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਕੋਈ ਵੀ ਸਰਟੀਫਿਕੇਟ ਜਿਵੇਂ ਕਿ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਪੈਨਸ਼ਨ ਆਦਿ ਅਪਲਾਈ ਕਰਨ ਵਿਅਕਤੀ/ਲਾਭਪਾਤਰੀ ਨੂੰ ਵਾਰ - ਵਾਰ ਸੇਵਾ ਕੇਂਦਰਾਂ ਵਿਚ ਚੱਕਰ ਲਗਾਉਣੇ ਪੈਂਦੇ ਸਨ, ਜਿਸ ਨਾਲ ਆਮ ਲੋਕਾਂ ਦੀ ਸਮੇਂ ਦੀ ਬਰਬਾਦੀ ਵੀ ਹੁੰਦੀ ਸੀ ਅਤੇ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਜਿਸ ਤਹਿਤ ਸਰਪੰਚ/ਐਮ ਸੀ/ ਨੰਬਰਦਾਰ ਤੋਂ ਰਿਪੋਰਟਾਂ ਵੀ ਕਰਵਾਉਣੀਆਂ ਪੈਂਦੀਆਂ ਸਨ। ਪੰਜਾਬ ਸਰਕਾਰ ਵਲੋਂ ਲਏ ਗਏ ਇਤਿਹਾਸਕ ਫੈਸਲੇ ਸਦਕਾ ਹੁਣ ਕਿਸੇ ਵੀ ਨਾਗਰਿਕ ਨੂੰ ਕਿਸੇ ਦੀ ਰਿਪੋਰਟ ਕਰਵਾਉਣ ਦੀ ਲੋੜ ਨਹੀ ਹੈ। ਕੋਈ ਵੀ ਆਪਣਾ ਸਰਟੀਫਿਕੇਟ ਅਪਲਾਈ ਕਰਵਾਉਣ ਲਈ ਸਿਰਫ ਆਪਣੇ ਅਸਲ ਦਸਤਾਵੇਜ਼  ਲੈ ਜਾਕੇ ਸੇਵਾ ਕੇਂਦਰਾਂ ਰਾਹੀਂ ਸੇਵਾ ਪ੍ਰਾਪਤ ਕਰ ਸਕਦਾ ਹੈ ਅਤੇ ਹੁਣ ਸਬੰਧਿਤ ਸਰਪੰਚ/ਐਮੀ/ਨੰਬਰਦਾਰ ਦੀ ਰਿਪੋਰਟ ਆਨਲਾਈਨ ਹੀ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੀਆਂ ਸਰਕਾਰੀ ਸਕੀਮਾਂ ਦੇ ਲਾਭ ਅਤੇ ਸਰਟੀਫਿਕੇਟ ਆਦਿ ਅਪਲਾਈ ਕਰਨ ਲਈ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਜਿਸ ਉਪਰੰਤ ਸੇਵਾ ਕੇਂਦਰ ਦੇ ਕਰਮਚਾਰੀ ਵਲੋਂ ਲਾਭਪਾਤਰੀ ਦੇ ਘਰ ਪਹੁੰਚ ਕੇ ਸੇਵਾਵਾਂ ਮੁਹੱਈਆ ਕਰਵਆਈਆਂ ਜਾਂਦੀਆਂ ਹਨ।

 

Share this post