ਪੰਜਾਬ ਭਰ ਚ ਤਹਿਸੀਲਦਾਰਾਂ ਦੀ ਹੜਤਾਲ ਦਾ ਕਾਦੀਆਂ ਚ ਅਸਰ , ਸਬ ਤਹਿਸੀਲ ਕਾਦੀਆਂ ਚ ਲੋਕ ਹੋ ਰਹੇ ਹਨ ਪਰੇਸ਼ਾਨ
ਪੰਜਾਬ ਭਰ ਚ ਤਹਿਸੀਲਦਾਰਾਂ ਦੀ ਹੜਤਾਲ ਦਾ ਕਾਦੀਆਂ ਚ ਅਸਰ , ਸਬ ਤਹਿਸੀਲ ਕਾਦੀਆਂ ਚ ਲੋਕ ਹੋ ਰਹੇ ਹਨ ਪਰੇਸ਼ਾਨ
4 ਮਾਰਚ (ਗੁਰਪ੍ਰੀਤ ਸਿੰਘ /ਕਾਦੀਆਂ):- ਪੰਜਾਬ ਭਰ ਦੇ ਵਿੱਚ ਤਹਿਸੀਲਦਾਰਾਂ ਦੀਆਂ ਹੜਤਾਲ ਦੇ ਚੱਲਦਿਆਂ ਕਾਦੀਆਂ ਸਬ ਤਹਿਸੀਲ ਦੇ ਵਿੱਚ ਤਹਿਸੀਲਦਾਰ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਵੱਡੇ ਪੱਧਰ ਤੇ ਖੱਜਲ ਖੁਆਰੀ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਇੱਕ ਮਾਮਲੇ ਤਹਿਤ ਇੱਕ ਤਹਿਸੀਲਦਾਰ ਵਿਰੁੱਧ ਹੋਈ ਕਾਰਵਾਈ ਤੋਂ ਬਾਅਦ ਤਹਿਸੀਲਦਾਰਾਂ ਨੇ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇਸ ਕਾਰਵਾਈ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਅਤੇ ਸੋਮਵਾਰ ਨੂੰ ਹੋਈ ਆਪਣੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ‘ਸਮੂਹਿਕ ਛੁੱਟੀ’ ਸ਼ੁੱਕਰਵਾਰ ਤਕ ਜਾਰੀ ਰਹੇਗੀ। ਦੱਸਣ ਯੋਗ ਹੈ ਕਿ ਇਹ ਹੜਤਾਲ ਸੋਮਵਾਰ ਤਿੰਨ ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਾਰੀ ਰਹੇਗੀ। ਅਤੇ ਇਸ ਤੋਂ ਬਾਅਦ ਸਰਕਾਰ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਤਹਿਸੀਲਦਾਰਾਂ ਦੀ ਆਪਣੇ ਭਿੑਸ਼ਟਾਚਾਰੀ ਸਾਥੀਆਂ ਦੇ ਹੱਕ ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ..ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ..ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ..ਪਰ ਛੁੱਟੀ ਤੋੰ ਬਾਅਦ ਕਦੋੰ ਜਾਂ ਕਿੱਥੇ ਜੋਇਨ ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ’। ਦੱਸ ਦਈਏ ਕੀ ਕਾਦੀਆਂ ਸਬ ਤਹਿਸੀਲ ਦੇ ਵਿੱਚ ਵੀ ਤਹਿਸੀਲਦਾਰ ਦੇ ਛੁੱਟੀ ਤੇ ਹੋਣ ਕਾਰਨ ਉੱਥੇ ਕੰਮ ਕਰਵਾਉਣ ਲਈ ਪਹੁੰਚ ਰਹੇ ਲੋਕਾਂ ਨੂੰ ਭਾਰੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ । ਅਤੇ ਲੋਕਾਂ ਦੇ ਕੰਮ ਰੁਕੇ ਹੋਏ ਹਨ। ਜਦ ਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਦਫਤਰ ਦੇ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਇਸ ਦੇ ਬਾਵਜੂਦ ਵੀ ਕਾਦੀਆਂ ਸਬ ਤਹਿਸੀਲ ਦੇ ਵਿੱਚ ਲੋਕਾਂ ਦੀ ਵੱਡੇ ਪੈਮਾਨੇ ਤੇ ਖੱਜਲ ਖੁਆਰੀ ਹੋ ਰਹੀ । ਹੁਣ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਉੱਪਰ ਕੀ ਕਾਰਵਾਈ ਕਰਦੇ ਹਨ ਇਹ ਤਾਂ ਹੁਣ ਅਗਲੇ ਸਮੇਂ ਵਿੱਚ ਦੇਖਣ ਵਾਲਾ ਹੋਵੇਗਾ। ਉੱਥੇ ਪਹੁੰਚੇ ਕੁਝ ਲੋਕ ਜਿੰਨਾ ਵਿੱਚ ਅਮਰਜੀਤ ਸਿੰਘ ਬਲਜਿੰਦਰ ਸਿੰਘ ਨਿਰੰਜਨ ਸਿੰਘ ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ ਅੱਜ ਸਬ ਤਹਿਸੀਲ ਦੇ ਵਿੱਚ ਦਫਤਰ ਨਾਲ ਸੰਬੰਧਿਤ ਕੰਮ ਕਰਵਾਉਣ ਲਈ ਜਦੋਂ ਤਹਿਸੀਲ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਤਹਿਸੀਲਦਾਰ ਤਾਂ ਛੁੱਟੀ ਤੇ ਹੈ। ਜੋ ਕਿ 7 ਤਰੀਕ ਤੱਕ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦਫਤਰਾਂ ਦੇ ਵਿੱਚ ਕਿਸੇ ਵੀ ਮੁਲਾਜ਼ਮ ਦੀ ਅਜਿਹੀ ਛੁੱਟੀ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਇਸ ਹੜਤਾਲ ਸਬੰਧੀ ਜਦੋਂ ਕਾਦੀਆਂ ਤਹਿਸੀਲ ਦੇ ਨਾਇਬ ਤਹਸੀਲਦਾਰ ਨਿਰਮਲ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਨਾਂ ਦੀ ਇਹ ਹੜਤਾਲ ਸੋਮਵਾਰ ਸ਼ੁਰੂ ਹੋਈ ਸੀ। ਅਤੇ ਆਪਣੇ ਸਾਥੀਆਂ ਦੇ ਨਾਲ ਇਸੇ ਤਰ੍ਹਾਂ ਹੀ ਉਹਨਾਂ ਦੀ ਹੜਤਾਲ 7 ਤਰੀਕ ਤੱਕ ਜਾਰੀ ਰਹੇਗੀ।