ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦਾ ਹੋਇਆ ਤਬਾਦਲਾ, ਨਵੇਂ ਐਸਐਸਪੀ ਗੁਰਮੀਤ ਸਿੰਘ
ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦਾ ਹੋਇਆ ਤਬਾਦਲਾ, ਨਵੇਂ ਐਸਐਸਪੀ ਗੁਰਮੀਤ ਸਿੰਘ
ਜਲੰਧਰ, 3 ਮਾਰਚ (ਅਮਰਜੀਤ ਸਿੰਘ ਲਵਲਾ):- ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ ਜਲੰਧਰ ਦਿਹਾਤੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ ਪੀਪੀਐਸ ਗੁਰਮੀਤ ਸਿੰਘ ਨੂੰ ਜਲੰਧਰ ਦਿਹਾਤੀ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਗੌਰਤਲਬ ਹੈ ਕਿ ਗੁਰਮੀਤ ਸਿੰਘ ਪਹਿਲਾਂ ਵੀ ਜਲੰਧਰ ਕਨਿਸ਼ਨਰੇਟ ਪੁਲਿਸ ਦੇ ਬਤੌਰ ਡੀਸੀਪੀ ਤਾਇਨਾਤ ਰਹਿ ਚੁੱਕੇ ਹਨ। ਹੁਣ ਇਹਨਾਂ ਨੂੰ ਐਸਐਸਪੀ ਜਲੰਧਰ ਦਿਹਾਤੀ ਨਿਯੁਕਤ ਕੀਤਾ ਗਿਆ ਹੈ।