ਕੈਬਨਿਟ ਮੀਟਿੰਗ ਤੋਂ ਬਾਅਦ ਵਪਾਰੀਆਂ ਨੂੰ ਵੱਡੀ ਰਾਹਤ, 2 OTS ਸਕੀਮਾਂ ਨੂੰ ਦਿੱਤੀ ਮਨਜ਼ੂਰੀ
ਕੈਬਨਿਟ ਮੀਟਿੰਗ ਤੋਂ ਬਾਅਦ ਵਪਾਰੀਆਂ ਨੂੰ ਵੱਡੀ ਰਾਹਤ, 2 OTS ਸਕੀਮਾਂ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ, 3 ਮਾਰਚ:- ਪੰਜਾਬ ਕੈਬਨਿਟ ਨੇ ਮੀਟਿੰਗ ਵਿੱਚ ਅਹਿਮ ਵਿਚਾਰ-ਚਰਚਾ ਕੀਤੀ। ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੈਂਡ ਇੰਨਹਾਸਮੈਂਟ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ 2 OTS ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ। 31 ਦਸੰਬਰ 2025 ਤੱਕ ਇਹ ਸਕੀਮ ਜਾਰੀ ਰਹੇਗੀ। ਲੈਂਡ ਇਨਹਾਂਸਮੈਂਟ ਬਕਾਏ ’ਤੇ 8 ਫ਼ੀਸਦੀ ਫਲੈਟ ਵਿਆਜ ਲਗਾਇਆ ਗਿਆ ਹੈ ਤੇ ਕੰਪਾਊਂਡਿੰਗ ਵਿਆਜ ’ਤੇ ਪਨੈਲਟੀ ਨੂੰ ਮੁਆਫ਼ ਕਰ ਦਿੱਤਾ ਗਿਆ ਹੈ। ਪੰਜਾਬ ਦੇ ਛੋਟੇ ਉਦਯੋਗ ਫੋਕਲ ਪੁਆਇੰਟ ਨਾਲ ਸਬੰਧਤ ਇੱਕ ਮੁੱਦਾ ਸੀ। ਇੱਥੇ 52 ਫੋਕਲ ਪੁਆਇੰਟ ਹਨ ਜੋ 8000 ਏਕੜ ਵਿੱਚ ਬਣੇ ਹਨ ਜਿਨ੍ਹਾਂ ਵਿੱਚ 14000 ਪਲਾਟ ਹਨ।